America News: ਭਾਰਤੀ ਵੱਡੀ ਗਿਣਤੀ ਵਿਚ ਲਗਾ ਰਹੇ ਅਮਰੀਕਾ ਦੀ ਡੌਂਕੀ, ਇਸ ਸਾਲ 'ਚ 15.5 ਲੱਖ ਤੋਂ ਵੱਧ ਭਾਰਤੀ ਪਹੁੰਚੇ ਅਮਰੀਕਾ
Published : Sep 28, 2024, 10:25 am IST
Updated : Sep 28, 2024, 10:41 am IST
SHARE ARTICLE
More than 15.5 lakh Indians arrived in America this year
More than 15.5 lakh Indians arrived in America this year

America News: ਅਗਸਤ 2023 ਤੋਂ ਅਗਸਤ 2024 ਦਰਮਿਆਨ 88,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਸਰਹੱਦ 'ਤੇ ਰੋਕਿਆ

More than 15.5 lakh Indians arrived in America this year : ਸਖ਼ਤ ਨਿਯਮਾਂ ਨੂੰ ਛਿੱਕੇ ਢੰਗ ਕੇ ਇਸ ਸਾਲ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ 'ਚ ਬੀਤੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ। ਸਾਲ 2023 'ਚ ਅਮਰੀਕਾ 'ਚ 17.6 ਲੱਖ ਭਾਰਤੀ ਪਹੁੰਚੇ, ਜਦਕਿ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਸਿਰਫ਼ ਅੱਠ ਮਹੀਨਿਆਂ 'ਚ 15.5 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਡੌਂਕੀ ਲਗਾਈ।

ਓਧਰ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਅਗਸਤ 2024 ਦਰਮਿਆਨ 86,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਸਰਹੱਦ ’ਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਇਸੇ ਸਮੇਂ ਦੌਰਾਨ 88,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਉੱਤਰੀ ਸਰਹੱਦ 'ਤੇ ਰੋਕਿਆ ਗਿਆ।

 ਭਾਰਤ ਤੋਂ ਬਾਅਦ ਬਾਹਰ ਤੋਂ ਆਉਣ ਵਾਲਾ ਦੂਜਾ ਸਭ ਤੋਂ ਵੱਡਾ ਸਮੂਹ ਚੀਨ ਤੋਂ ਹੈ, ਜਿੱਥੇ ਕਰੀਬ 74 ਹਜ਼ਾਰ ਲੋਕਾਂ ਨੂੰ ਦੋਵਾਂ ਸਰਹੱਦਾਂ 'ਤੇ ਰੋਕਿਆ ਗਿਆ। ਅਮਰੀਕੀ ਸਰਹੱਦ 'ਤੇ ਰੋਕੇ ਗਏ ਲੋਕਾਂ ਦੀ ਕੁੱਲ ਗਿਣਤੀ 27,56,646 ਹੈ।

ਅੰਕੜੇ ਦੱਸਦੇ ਹਨ ਕਿ 2021 ਤੋਂ ਬਾਅਦ ਅਮਰੀਕੀ ਸਰਹੱਦਾਂ 'ਤੇ ਭਾਰਤੀ ਨਾਗਰਿਕਾਂ ਨੂੰ ਰੋਕੇ ਜਾਣ ਦੇ ਮਾਮਲਿਆਂ 'ਚ ਭਾਰੀ ਵਾਧਾ ਹੋਇਆ ਹੈ। ਵਿੱਤੀ ਸਾਲ 2020-21 ਵਿਚ ਅਮਰੀਕੀ ਸਰਹੱਦਾਂ ਨੂੰ ਪਾਰ ਕਰਦੇ ਸਮੇਂ ਫੜੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਸੀ, ਜੋ 2022-23 ਵਿਚ ਵਧ ਕੇ 96,917 ਹੋ ਗਈ। ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਫੜੇ ਗਏ ਭਾਰਤੀ ਨਾਗਰਿਕਾਂ 'ਚ ਜ਼ਿਆਦਾਤਰ ਬਾਲਗ ਸਨ। 2021 'ਚ 3,161 ਲੋਕਾਂ ਦੇ ਮੁਕਾਬਲੇ 2022 'ਚ ਇਹ ਸੰਖਿਆ ਵਧ ਕੇ 7,241 ਹੋ ਗਈ ਅਤੇ 2023 'ਚ 8,706 ਤੱਕ ਪਹੁੰਚ ਗਈ। ਵਿੱਤੀ ਸਾਲ 2024 (ਅਗਸਤ ਤੱਕ) `ਚ ਇਹ ਗਿਣਤੀ 2,749 ਰਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement