Australia News: ਆਸਟਰੇਲੀਆ 'ਚ ਡਰੱਗ ਮਾਮਲੇ 'ਚ ਫ਼ਰਾਂਸੀਸੀ ਨਾਗਰਿਕ 'ਤੇ ਲੱਗੇ ਦੋਸ਼
Published : Jul 28, 2025, 9:23 am IST
Updated : Jul 28, 2025, 9:24 am IST
SHARE ARTICLE
French citizen charged in drug case in Australia
French citizen charged in drug case in Australia

Australia News:: ਪੁਲਿਸ ਨੇ ਉਕਤ ਫ਼ਰਾਂਸੀਸੀ ਨਾਗਰਿਕ 'ਤੇ 20 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ ਦਰਾਮਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।

French citizen charged in drug case in Australia:  ਸਿਡਨੀ ਹਵਾਈ ਅੱਡੇ ’ਤੇ ਇਕ ਫ਼ਰਾਂਸੀਸੀ ਨਾਗਰਿਕ ਦੇ ਸਾਮਾਨ ਵਿਚੋਂ ਨਸ਼ੀਲਾ ਪਦਾਰਥ ਮਿਲਿਆ। ਇਸ ਮਾਮਲੇ ਵਿਚ ਆਸਟਰੇਲੀਆਈ ਪੁਲਿਸ ਨੇ ਉਕਤ ਫ਼ਰਾਂਸੀਸੀ ਨਾਗਰਿਕ ’ਤੇ 20 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ ਦਰਾਮਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।

 ਆਸਟਰੇਲੀਅਨ ਬਾਰਡਰ ਫ਼ੋਰਸ (ਏ. ਬੀ. ਐਫ.) ਅਤੇ ਆਸਟਰੇਲੀਆਈ ਫ਼ੈਡਰਲ ਪੁਲਿਸ (ਏ. ਐਫ. ਪੀ.) ਨੇ ਕਿਹਾ ਹੈ ਕਿ 20 ਸਾਲਾ ਫ਼ਰਾਂਸੀਸੀ ਨਾਗਰਿਕ ਨੂੰ 20 ਜੁਲਾਈ ਨੂੰ ਐਮਸਟਰਡਮ ਤੋਂ ਇਕ ਉਡਾਣ ਵਿਚ ਸਿਡਨੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਅਧਿਕਾਰੀਆਂ ਨੇ ਰੋਕਿਆ ਸੀ।

ਏ.ਬੀ.ਐਫ਼. ਦੁਆਰਾ ਉਸ ਦੇ ਸਾਮਾਨ ਦੀ ਬਾਅਦ ਵਿਚ ਤਲਾਸ਼ੀ ਲੈਣ ’ਤੇ ਕਥਿਤ ਤੌਰ ’ਤੇ ਵੈਕਿਊਮ-ਸੀਲਬੰਦ ਬੈਗ ਮਿਲੇ, ਜਿਸ ਵਿਚ 22 ਕਿਲੋਗ੍ਰਾਮ ਸਾਫ਼ ਕ੍ਰਿਸਟਲਿਨ ਪਦਾਰਥ ਸੀ। ਜਾਂਚ ਵਿਚ ਪਦਾਰਥ ਦੀ ਪਛਾਣ ਮੇਥਾਮਫੇਟਾਮਾਈਨ ਵਜੋਂ ਹੋਈ ਅਤੇ ਏ.ਐਫ਼.ਪੀ. ਦੁਆਰਾ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। (ਏਜੰਸੀ)

"(For more news apart from “French citizen charged in drug case in Australia, ” stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement