ਬਾਬੇ ਨਾਨਕ ਦੀ ਰੋਮ ਯਾਤਰਾ ਅਤੇ ਪੋਪ ਨਾਲ ਮੀਟਿੰਗ ਦੇ ਕੋਈ ਸਬੂਤ ਨਹੀਂ : ਵੈਟੀਕਨ
Published : Jul 28, 2018, 10:40 pm IST
Updated : Jul 28, 2018, 10:40 pm IST
SHARE ARTICLE
Guru Nanak Dev Ji
Guru Nanak Dev Ji

ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਰੋਮ ਯਾਤਰਾ ਅਤੇ ਪੋਪ ਨਾਲ ਮੀਟਿੰਗ ਸਬੰਧੀ ਕੋਈ ਸਬੂਤ ਨਹੀਂ ਮਿਲਦਾ.................

ਰੋਮ :  ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਰੋਮ ਯਾਤਰਾ ਅਤੇ ਪੋਪ ਨਾਲ ਮੀਟਿੰਗ ਸਬੰਧੀ ਕੋਈ ਸਬੂਤ ਨਹੀਂ ਮਿਲਦਾ। ਇਹ ਗੱਲ ਵੈਟੀਕਨ ਮਿਊਜ਼ੀਅਮ ਅਤੇ ਸੇਂਟ ਪੀਟਰ ਦੇ ਬੇਸਿਲਿਕਾ ਦੇ ਅਖ਼ਬਾਰੀ ਦਫ਼ਤਰ ਦੇ ਇਤਿਹਾਸਕ ਰੀਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੇ ਜਾਣ ਮਗਰੋਂ ਇਕ ਚਿੱਠੀ ਜਾਰੀ ਕਰ ਕੇ ਕਹੀ ਗਈ ਹੈ। ਉੱਤਰੀ ਅਮਰੀਕਾ ਦੀ ਸਿੱਖ ਸੰਗਤ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਦਸਿਆ ਗਿਆ ਹੈ ਕਿ ਜੇਨ-ਲੂਈਸ ਕਾਰਡਿਨ ਟੌਰਨ ਨੇ 8 ਜੂਨ 2018 ਦੀ ਚਿੱਠੀ ਵਿਚ ਲਿਖਿਆ ਹੈ ਕਿ ਯੁਗਾਂਡਾ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਨੂਪ ਕੁਮਾਰ ਚੌਧਰੀ ਦੀ ਬੇਨਤੀ 'ਤੇ 2016 ਵਿਚ ਨਿਰਪੱਖ ਜਾਂਚ ਸ਼ੁਰੂ ਕੀਤੀ ਗਈ ਸੀ।

ਚਿੱਠੀ ਵਿਚ ਲਿਖਿਆ ਗਿਆ ਹੈ ਕਿ “ਵੈਟੀਕਨ ਮਿਊਜ਼ੀਅਮ ਅਤੇ ਸੇਂਟ ਪੀਟਰ ਦੇ ਬੇਸਿਲਿਕਾ ਦੇ ਅਖ਼ਬਾਰ ਦੇ ਦਫ਼ਤਰ ਦੇ ਇਤਿਹਾਸਕ ਰੀਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ, ਇਨ੍ਹਾਂ ਮਾਮਲਿਆਂ ਦੇ ਦਫ਼ਤਰ ਨੇ ਸਪੱਸ਼ਟ ਤੌਰ 'ਤੇ ਕਿਸੇ ਵੀ ਰੀਕਾਰਡ ਦੀ ਮੌਜੂਦਗੀ ਨੂੰ ਰੱਦ ਕਰ ਦਿਤਾ। ਇੰਦਰਪਾਲ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਾਡੇ ਕੋਲ ਸਾਡੇ ਅਮੀਰ ਇਤਿਹਾਸ ਦਾ ਸਹੀ ਰੀਕਾਰਡ ਹੈ।  ਉਨ੍ਹਾਂ ਕਿਹਾ, 'ਅਸੀਂ ਅਪ੍ਰੈਲ, 2018 ਵਿਚ ਟੋਰਾਂਟੋ ਦੇ ਪਾਦਰੀ ਥਾਮਸ ਕਾਰਡੀਨਲ ਕੌਲਿਨਸ ਕੋਲ ਬੇਨਤੀ ਕੀਤੀ ਸੀ ਕਿ ਰੋਮਨ ਕੈਥੋਲਿਕ ਚਰਚ ਸਾਨੂੰ ਇਸ ਤੱਥ ਖੋਜ ਦੇ ਯਤਨ ਵਿਚ ਸਹਾਇਤਾ ਕਰੇ।

ਹੁਣ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਸ ਵਿਚ ਕੋਈ ਸਚਾਈ ਨਹੀਂ  ਕਿ ਵੈਟੀਕਨ ਵਿਚ ਗੁਰੂ ਨਾਨਕ ਦੇਵ ਜੀ ਨੇ ਪੋਪ ਨਾਲ ਮੁਲਾਕਾਤ ਕੀਤੀ ਸੀ।'           
ਸੱਭ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਰੋਮਨ ਕਾਨਕਲੇਵ (ਕਾਰਡੀਨਲਜ਼ ਦੀ ਮੀਟਿੰਗ) ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 'ਨਾਨਕ' ਰੋਮ ਅਤੇ ਹੋਰ ਦੇਸ਼ਾਂ ਵਿਚ ਗਏ ਸਨ। ਇਸ ਗੱਲ ਦੀ ਪੁਸ਼ਟੀ 1518 ਵਿਚ ਪਾਪਲ ਬਰੀਫ਼ ਵਲੋਂ ਕੀਤੀ ਗਈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement