ਥਾਈਲੈਂਡ ਦੀ ਗੁਫ਼ਾ 'ਚ ਫਸੇ ਖਿਡਾਰੀਆਂ ਦਾ ਬਚਾਅ ਕਾਰਜ ਤੇਜ਼ ਮੀਂਹ ਨੇ ਕੀਤਾ ਪ੍ਰਭਾਵਤ
Published : Jun 28, 2018, 2:26 pm IST
Updated : Jun 28, 2018, 2:26 pm IST
SHARE ARTICLE
Rescue Workers
Rescue Workers

ਉੱਤਰੀ ਥਾਈਲੈਂਡ ਵਿਚ ਕਈ ਮੀਟਰ ਲੰਬੀ ਗੁਫ਼²ਾ ਵਿਚ ਫਸੀ 11 ਤੋਂ 16 ਸਾਲ ਬੱਚਿਆਂ ਦੀ ਇਕ ਫੁੱਟਬਾਲ ਟੀਮ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ......

ਬੈਂਕਾਕ  : ਉੱਤਰੀ ਥਾਈਲੈਂਡ ਵਿਚ ਕਈ ਮੀਟਰ ਲੰਬੀ ਗੁਫ਼²ਾ ਵਿਚ ਫਸੀ 11 ਤੋਂ 16 ਸਾਲ ਬੱਚਿਆਂ ਦੀ ਇਕ ਫੁੱਟਬਾਲ ਟੀਮ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ ਲਈ ਚਲਾਈ ਗਈ ਮੁਹਿੰਮ ਤੇਜ਼ ਮੀਂਹ ਕਾਰਨ ਅੱਜ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੂਰੀ ਟੀਮ ਅਪਣੇ ਕੋਚ ਨਾਲ ਸ਼ਨੀਵਾਰ ਤੋਂ ਗੁਫ਼ਾ ਵਿਚ ਫਸੀ ਹੋਈ ਹੈ। ਉੱਤਰੀ ਆਇਰਲੈਂਡ ਅਪਣੀਆਂ ਗੁਫ਼ਾਫ਼ਾਂ ਲਈ ਕਾਫ਼ੀ ਪ੍ਰਸਿੱਧ ਹੈ, ਜਿਨ੍ਹਾਂ ਨੂੰ ਵੇਖਣ ਲਈ ਸੈਲਾਨੀ ਵਿਸ਼ਵ ਭਰ ਤੋਂ ਇਥੇ ਆਉਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਤੇਜ਼ ਮੀਂਹ ਕਾਰਨ ਗੁਫ਼ਾ ਦੇ ਮੁੱਖ ਦਰਵਾਜ਼ੇ ਵਿਚ ਪਾਣੀ ਭਰ ਜਾਣ ਕਾਰਨ ਉਹ ਲੋਕ ਉਦੋਂ ਤੋਂ ਹੀ ਅੰਦਰ ਫਸੇ ਹੋਏ ਹਨ।

ਸੈਂਕੜੇ ਬਚਾਅ ਕਰਮਚਾਰੀਆਂ ਨੇ ਮਿਆਂਮਾਰ ਅਤੇ ਲਾਓਸ ਦੀ ਸਰਹੱਦ ਨਾਲ ਲੱਗਦੀ ਇਸ ਗੁਫ਼ਾ ਨੇੜੇ ਪੂਰੀ ਰਾਤ ਪਾਣੀ ਦੇ ਪੰਪ ਲਗਾਉਣ ਦਾ ਕੰਮ ਕੀਤਾ ਤਾਂ ਕਿ ਗੁਫ਼ਾ ਵਿਚ ਜਮ੍ਹਾ ਪਾਣੀ ਨੂੰ ਬਾਹਰ ਖਿੱਚਿਆ ਜਾ ਸਕੇ। ਬਚਾਅ ਕੰਮ ਦੇ ਸੂਬਾਈ ਅਧਿਕਾਰੀ ਨੇ ਦਸਿਆ ਕਿ ਪਾਣੀ ਦਾ ਵਧਦਾ ਪੱਧਰ ਬਚਾਅ ਕੰਮ ਵਿਚ ਸੱਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਦਸਿਆ ਕਿ ਕਰੀਬ 1000 ਲੋਕ ਇਸ ਬਚਾਅ ਕੰਮ ਵਿਚ ਜੁਟੇ ਹੋਏ ਹਨ।

ਇਨ੍ਹਾਂ ਵਿਚ ਹਵਾਈ ਟੀਮ ਅਤੇ ਗੋਤਾਖੋਰ ਵੀ ਸ਼ਾਮਲ ਹਨ। ਬੱਚਿਆਂ ਦੀ ਭਾਲ ਵਿਚ ਨੇਵੀ ਸੀਲ ਗੋਤਾਖੋਰ ਉੱਤਰੀ ਚਿਆਂਗ ਰਾਈ ਸੂਬੇ ਵਿਚ ਸਥਿਤ ਗੁਫ਼ਾ ਵਿਚ ਆਕਸੀਜਨ ਟੈਂਕ ਅਤੇ ਖਾਦ ਪਦਾਰਥ ਲੈ ਕੇ ਕਲ ਸਵੇਰੇ ਅੰਦਰ ਗਏ ਸਨ। ਨੇਵੀ ਸੀਲ ਨੇ ਅਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਸੀ, ''ਸਾਡੀ ਟੀਮ ਸਵੇਰੇ ਗੁਫਾ ਅੰਦਰ ਗਈ ਹੈ ਅਤੇ ਉਹ ਗੁਫ਼ਾ ਦੇ ਅੰਤ ਤਕ ਜਾਏਗੀ।'' ਨੇਵੀ ਸੀਲ ਦਾ ਕਹਿਣਾ ਹੈ ਕਿ ਤੇਜ਼ ਮੀਂਹ ਕਾਰਨ ਰਾਤ ਭਰ ਵਿਚ ਗੁਫਾ ਵਿਚ ਪਾਣੀ ਦਾ ਪੱਧਰ ਕਰੀਬ 15 ਸੈਂਟੀਮੀਟਰ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।       (ਏਜੰਸੀ)

Location: Thailand, Bangkok, Bangkok

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement