ਪੁੱਤ ਨੇ ਕੀਤਾ ਅਪਣੀ ਮਾਂ ਦਾ ਬੇਰਹਿਮੀ ਨਾਲ ਕਤਲ
Published : Mar 28, 2018, 3:38 pm IST
Updated : Mar 28, 2018, 3:38 pm IST
SHARE ARTICLE
Richmond man
Richmond man

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ 'ਚ ਰਹਿਣ ਵਾਲੇ ਇਕ ਪੁੱਤ ਨੇ ਅਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ।

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ 'ਚ ਰਹਿਣ ਵਾਲੇ ਇਕ ਪੁੱਤ ਨੇ ਅਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ। ਹੁਣ ਇਸ ਦੋਸ਼ 'ਚ ਉਸ 'ਤੇ ਮੁਕੱਦਮਾ ਚਲ ਰਿਹਾ ਹੈ। ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਡਾਰਵਿਨ ਲੈਸਕੈਨ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੂੰ ਦੂਜੀ ਡਿਗਰੀ ਦਾ ਕਾਤਲ ਠਹਿਰਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ 10 ਤੋਂ 25 ਸਾਲ ਤਕ ਦੀ ਸਜ਼ਾ ਮਿਲ ਸਕਦੀ ਹੈ ਅਤੇ ਜ਼ਮਾਨਤ ਵੀ ਨਹੀਂ ਮਿਲੇਗੀ। ਰੈਡੇਲਮਾ ਬੈਲਿਸਾਰੀਓਨ ਦੇ ਦੋ ਹੋਰ ਬੱਚਿਆਂ ਨੇ ਦਸਿਆ ਕਿ ਉਨ੍ਹਾਂ ਦਾ ਭਰਾ ਡਾਰਵਿਨ ਲੈਸਕੈਨ ਮਾਂ ਕੋਲੋਂ ਸਾਰੀ ਜਾਇਦਾਦ ਹਥਿਆਉਣਾ ਚਾਹੁੰਦਾ ਸੀ ਪਰ ਮਾਂ ਅਜਿਹਾ ਨਹੀਂ ਕਰ ਸਕਦਾ ਸੀ। ਡਾਰਵਿਨ ਲੈਸਕੈਨ ਇਸੇ ਕਾਰਨ ਅਪਣੀ 62 ਸਾਲਾ ਮਾਂ ਨੂੰ ਵਾਰ-ਵਾਰ ਤੰਗ ਕਰਦਾ ਸੀ। Richmond manRichmond manਸਾਲ 2008 'ਚ ਉਸ ਨੇ ਅਪਣੀ ਮਾਂ ਦਾ ਘਰ ਸਾੜ ਦਿਤਾ ਸੀ। ਉਸ ਨੇ ਇਸ ਬਾਰੇ ਅਪਣੀ ਮਾਂ ਨੂੰ ਫ਼ੋਨ ਕਰ ਕੇ ਦਸਿਆ ਸੀ ਕਿ ਉਹ ਉਸ ਦਾ ਘਰ ਸਾੜਨ ਲਈ ਖ਼ਾਸ ਤੌਰ 'ਤੇ ਤੇਲ ਲੈ ਕੇ ਆਇਆ ਸੀ। ਬਰਬਾਦ ਹੋ ਚੁੱਕੀ ਮਾਂ ਨੇ ਅਪਣੇ ਪੁੱਤ ਨੂੰ ਇੰਨੀ ਵੱਡੀ ਗ਼ਲਤੀ ਦੇ ਬਾਵਜੂਦ ਮੁਆਫ਼ ਕਰ ਦਿਤਾ ਪਰ ਡਾਰਵਿਨ ਹਰ ਰੋਜ਼ ਮਾਂ ਨਾਲ ਲੜਦਾ ਸੀ। ਉਸ ਨੂੰ ਅਜਿਹੀਆਂ ਗੱਲਾਂ ਕਹਿ ਦਿੰਦਾ ਸੀ ਕਿ ਉਸ ਦਾ ਜਿਊਣਾ ਔਖਾ ਹੋ ਗਿਆ ਸੀ। ਇਸ ਮਗਰੋਂ ਵੀ ਜਦ ਰੈਡੇਲਮਾ ਨੇ ਉਸ ਨੂੰ ਜਾਇਦਾਦ ਨਾ ਦਿਤੀ ਤਾਂ ਉਹ ਅਪਣੀ ਮਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਲਗਾ। Richmond manRichmond manਇਸ ਦੀ ਰਿਪੋਰਟ ਰੈਡੇਲਮਾ ਨੇ ਕੀਤੀ ਵੀ ਸੀ। ਮਈ, 2015 'ਚ ਅਪਣੀਆਂ ਸਹੇਲੀਆਂ ਨਾਲ ਘੁੰਮਣ ਗਈ ਰੈਡੇਲਮਾ ਜਦ ਘਰ ਵਾਪਸ ਨਾ ਮੁੜੀ ਤਾਂ ਉਸ ਦੀ ਧੀ ਅਤੇ ਇਕ ਹੋਰ ਪੁੱਤ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ। ਬਾਅਦ 'ਚ ਉਸ ਨੂੰ ਮਾਂ ਦੀ ਲਾਸ਼ ਘਰ 'ਚੋਂ ਹੀ ਮਿਲੀ। ਇਸ ਦੇ ਨੇੜੇ ਹੀ ਇਕ ਕੁਹਾੜੀ ਪਈ ਸੀ, ਜਿਸ ਨਾਲ ਰੈਡੇਲਮਾ ਦੇ ਗਲੇ ਅਤੇ ਸਿਰ 'ਤੇ 15 ਤੋਂ 20 ਵਾਰੀ ਵਾਰ ਕੀਤੇ ਗਏ ਸਨ। ਜਾਂਚ 'ਚ ਪਤਾ ਲਗਾ ਕਿ ਰੈਡੇਲਮਾ ਨੂੰ ਕਿਸੇ ਹੋਰ ਨੇ ਨਹੀਂ ਉਸ ਦੇ ਹੀ ਲਾਲਚੀ ਪੁੱਤ ਡਾਰਵਿਨ ਲੈਸਕੈਨ ਨੇ ਕਤਲ ਕਰ ਦਿਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement