ਪਾਈਪਲਾਈਨ ਖਿਲਾਫ਼ ਅਪੀਲ ਨੂੰ ਕੋਰਟ ਨੇ ਠੁਕਰਾਇਆ, ਜਾਰੀ ਰਹੇਗੀ ਲੜਾਈ
Published : Mar 28, 2018, 4:28 pm IST
Updated : Mar 28, 2018, 4:29 pm IST
SHARE ARTICLE
pipeline
pipeline

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਵਿਵਾਦਿਤ ਤੇਲ ਪਾਈਪਲਾਈਨ ਦੇ ਖਿਲਾਫ਼ ਅਪਣੀ ਕਾਨੂੰਨੀ ਲੜਾਈ ਜਾਰੀ ਰੱਖਣ ਦੀ ਕਸਮ ਖਾਧੀ ਹੋਈ ਹੈ।

ਮਾਂਟਰੀਅਲ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਨੇ ਵਿਵਾਦਿਤ ਤੇਲ ਪਾਈਪਲਾਈਨ ਦੇ ਖਿਲਾਫ਼ ਅਪਣੀ ਕਾਨੂੰਨੀ ਲੜਾਈ ਜਾਰੀ ਰੱਖਣ ਦੀ ਕਸਮ ਖਾਧੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਕ ਸੰਘੀ ਅਦਾਲਤ ਨੇ ਮਾਮਲੇ ਦੀ ਸੁਣਵਾਈ 'ਚ ਕੈਨੇਡੀਅਨ ਸੂਬੇ ਦੀ ਅਪੀਲ ਨੂੰ ਠੁਕਰਾ ਦਿਤਾ ਹੈ। ਇਸ ਦੇ ਬਾਅਦ ਕੈਨੇਡੀਅਨ ਸੂਬੇ ਨੇ ਅਪਣੀ ਇਸ ਲੜਾਈ ਨੂੰ ਜਾਰੀ ਰਖਣ ਦਾ ਮਨ ਬਣਾ ਲਿਆ ਹੈ।pipelinepipeline
ਬ੍ਰਿਟਿਸ਼ ਕੋਲੰਬੀਆ ਦੇ ਅਧਿਕਾਰੀਆਂ ਨੇ ਸਰਕਾਰ ਦੇ ਉਸ ਫ਼ੈਸਲੇ ਦਾ ਵਿਰੋਧ ਕੀਤਾ ਹੈ ਜਿਸ 'ਚ ਅਮਰੀਕੀ ਕੰਪਨੀ 'ਕਿੰਡਰ ਮਾਰਗਨ' ਨੂੰ ਪ੍ਰਤੀ ਦਿਨ 300,000 ਤੋਂ 800,000 ਬੈਰਲ ਟਰਾਂਸ ਮਾਊਨਟੇਨ ਪਾਈਪਲਾਈਨ ਦੀ ਸਮਰਥਾ 'ਚ ਵਾਧਾ ਕਰਨ ਦੀ ਇਜਾਜ਼ਤ ਦੇ ਦਿਤੀ ਗਈ। ਤੁਹਾਨੂੰ ਦਸ ਦਈਏ ਕਿ 'ਚ ਅਲਬਰਟਾ ਸੂਬੇ 'ਚ ਤੇਲ ਦੀ ਖੇਤੀ ਕੀਤੀ ਜਾਂਦੀ ਹੈ, ਜਿਥੋਂ ਵਿਦੇਸ਼ਾਂ ਨੂੰ ਤੇਲ ਭੇਜਿਆ ਜਾਂਦਾ ਹੈ।
ਬ੍ਰਿਟਿਸ਼ ਕੋਲੰਬੀਆ ਦੀ ਸਮਾਜਕ-ਲੋਕਤੰਤਰੀ ਸਰਕਾਰ ਨੇ ਉਸ ਅਥਾਰਟੀ ਦੇ ਖਿਲਾਫ਼ ਅਦਾਲਤ ਦਾ ਦਰਵਾਜਾ ਖੜਕਾਇਆ ਸੀ ਪਰ ਅਦਾਲਤ ਨੇ ਫ਼ੈਡਰਲ ਸਰਕਾਰ ਦੇ ਖਿਲਾਫ਼ ਫ਼ੈਸਲਾ ਸੁਣਾਇਆ ਜੋ ਕਿੰਡਰ ਮਾਰਗੇਨ ਨੂੰ ਅਪਣੀ ਪੰਪਿੰਗ ਸਮਰਥਾ ਵਧਾਉਣ ਲਈ ਪਾਈਪਲਾਈਨ 'ਤੇ ਕੰਮ ਕਰਦੇ ਸਮੇਂ ਸਥਾਨਕ ਉਪ ਨਿਵੇਸ਼ਾਂ ਨੂੰ ਬਾਇਪਾਸ ਕਰਨ ਦੀ ਇਜਾਜ਼ਤ ਦਿੰਦਾ ਹੈ। pipelinepipelineਸੂਬਾ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਨੇ ਕਿਹਾ ਕਿ ਅਸੀਂ ਬਹੁਤ ਨਿਰਾਸ਼ ਹਾਂ ਕਿ ਅਦਾਲਤ ਨੇ ਸਾਡੀ ਅਪੀਲ ਨੂੰ ਖਾਰਜ ਕਰ ਦਿਤਾ ਹੈ। ਸਾਡੀ ਸਰਕਾਰ ਇਸ ਜ਼ਰੂਰੀ ਯੋਜਨਾ ਦੇ ਖਿਲਾਫ਼ ਬ੍ਰਿਟਿਸ਼ ਕੋਲੰਬੀਆ ਦੇ ਹਿੱਤਾਂ ਦੀ ਰਖਿਆ ਲਈ ਹੋਰ ਕਾਨੂੰਨੀ ਤਰੀਕੇ ਲਭਣੇ ਜਾਰੀ ਰਖੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement