ਪੱਤਰਕਾਰ ਪਤੀ ਨੇ ਦਫ਼ਤਰ ਜਾ ਕੇ ਪੱਤਰਕਾਰ ਪਤਨੀ ਦਾ ਗੋਲੀ ਮਾਰ ਖੋਲ੍ਹਿਆ ਸਿਰ
Published : Nov 27, 2019, 4:32 pm IST
Updated : Nov 27, 2019, 4:33 pm IST
SHARE ARTICLE
Journalist's
Journalist's

ਪਾਕਿਸਤਾਨੀ ਵਿਚ ਇਕ ਪੱਤਰਕਾਰ ਪਤੀ ਨੇ ਅਪਣੀ ਪੱਤਰਕਾਰ ਪਤਨੀ ਦਾ ਕਤਲ ਕਰ ਦਿੱਤਾ ਹੈ...

ਪੇਸ਼ਾਵਰ: ਪਾਕਿਸਤਾਨੀ ਵਿਚ ਇਕ ਪੱਤਰਕਾਰ ਪਤੀ ਨੇ ਅਪਣੀ ਪੱਤਰਕਾਰ ਪਤਨੀ ਦਾ ਕਤਲ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀ ਨੇ ਪਤਨੀ ਦੇ ਨੌਕਰੀ ਨਾ ਛੱਡਣ ਦੀ ਵਜ੍ਹਾ ਨਾਲ ਕਥਿਤ ਤੌਰ ‘ਤੇ ਉਸਦੀ ਜਾਨ ਲੈ ਲਈ। ਪ੍ਰਤੱਖਦਰਸ਼ੀਆਂ ਅਨੁਸਾਰ ਜੋੜੇ ਦਾ ਵਿਆਹ ਸੱਤ ਮਹੀਨੇ ਪਹਿਲਾ ਹੀ ਹੋਇਆ ਸੀ ਪਰ ਇਸਤੋਂ ਬਾਅਦ ਉਨ੍ਹਾਂ ਦੇ ਆਪਸੀ ਸੰਬੰਧ ਖਰਾਬ ਹੋਣ ਲੱਗੇ।

Journalist Journalist

ਇਕ ਸੀਨੀਅਰ ਪੁਲਿਸ ਅਧਿਕਾਰੀ ਦੋਸਤ ਮੁਹੰਮਦ ਨੇ ਦੱਸਿਆ ਕਿ ਉਰੂਜ਼ ਇਕਬਾਲ ਉਰਦੂ ਅਖਬਾਰ ਵਿਚ ਕੰਮ ਕਰਦੀ ਸੀ ਅਤੇ ਸੋਮਵਾਰ ਨੂੰ ਜਦੋਂ ਉਹ ਕਿਲਾ ਗੁੱਜਰ ਸਿੰਘ ਸਥਿਤ ਆਪਣੇ ਦਫ਼ਤਰ ਵਿਚ ਦਾਖਲ ਕਰ ਰਹੀ ਸੀ ਉਦੋਂ ਹੀ ਉਸਦੇ ਪਤੀ ਦਿਲਾਵਰ ਅਲੀ ਨੇ ਉਸਦੇ ਸਿਰ ਵਿਚ ਗੋਲੀ ਮਾਰੀ। ਇਸਤੋਂ ਬਾਅਦ ਇਕਬਾਲ ਨੂੰ ਹਸਪਤਾਲ ਵਿਚ ਵੀ ਲੈ ਜਾਇਆ ਗਿਆ ਪਰ ਉਹ ਬਚ ਨਹੀਂ ਸਕੀ।

MurderJournalist

ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਿਤ ਦੇ ਭਰਾ ਯਾਸਿਰ ਇਕਬਾਲ ਦੀ ਸ਼ਿਕਾਇਤ ਉਤੇ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਲੀ ਦੂਜੇ ਉਰਦੂ ਅਖਬਾਰ ਵਿਚ ਕੰਮ ਕਰਦਾ ਹੈ। ਪੀੜਿਤ ਦੇ ਭਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਭੈਣ ਦੀ ਲਵ-ਮੈਰਿਜ ਹੋਈ ਸੀ ਪਰ ਵਿਆਹ ਤੋਂ ਤੁਰੰਤ ਬਾਅਦ ਹੀ ਕਈਂ ਗੱਲਾਂ ਨੂੰ ਲੈ ਕੇ ਪਰਵਾਰਕ ਕਲੇਸ਼ ਸ਼ੁਰੂ ਹੋ ਗਿਆ। ਇਹ ਕਲੇਸ਼ ਅਲੀ ਵੱਲੋਂ ਵਾਰ-ਵਾਰ ਅਪਣੀ ਪਤਨੀ ਤੋਂ ਨੌਕਰੀ ਛੱਡਣ ਦੀ ਮੰਗ ਨੂੰ ਲੈ ਕੇ ਕੀਤਾ ਜਾਂਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement