ਕੈਨੇਡਾ :ਕੈਲਗਰੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ’ਤੇ ਪੱਗ ਤੇ ਗਊਆਂ ਬਾਰੇ ਲਿਖੇ ਨਸਲੀ ਅਪਸ਼ਬਦ
Published : Oct 27, 2021, 1:33 pm IST
Updated : Oct 27, 2021, 1:33 pm IST
SHARE ARTICLE
Racist Graffiti
Racist Graffiti

ਕੈਲਗਰੀ ਪੁਲਿਸ ਨੇ ਡੂੰਘਾਈ ਨਾਲ ਜਾਂਚ ਕਰਨ ਦਾ ਦਿਤਾ ਭਰੋਸਾ

ਕੈਲਗਰੀ ਪੁਲਿਸ ਨੇ ਡੂੰਘਾਈ ਨਾਲ ਜਾਂਚ ਕਰਨ ਦਾ ਦਿਤਾ ਭਰੋਸਾ

ਕੈਲਗਰੀ : ਸਥਾਨਕ ਦਸ਼ਮੇਸ਼ ਕਲਚਰਲ ਸੈਂਟਰ ਗੁਰਦੁਆਰੇ ਨੂੰ ਜਾਂਦੀ ਸੜਕ ਉੱਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੱਗ ਅਤੇ ਗਊਆਂ ਬਾਰੇ ਨਸਲੀ ਅਪਸ਼ਬਦ ਲਿਖੇ ਗਏ। ਇੱਕ ਨਿੱਜੀ ਚੈਨਲ ਦੀ ਖ਼ਬਰ ਮੁਤਾਬਕ ਇਹ ਘਟਨਾ ਜੋਤੀ ਗੋਨਡੇਕ, ਕੈਲਗਰੀ ਦੇ ਪਹਿਲੇ ਮਹਿਲਾ ਮੇਅਰ ਬਣਨ ਤੋਂ ਇਕ ਦਿਨ ਮਗਰੋਂ ਵਾਪਰੀ।

ਇਹ ਵੀ ਪੜ੍ਹੋ : ਤਾਮਿਲਨਾਡੂ : ਪਟਾਕਿਆਂ ਦੀ ਦੁਕਾਨ 'ਚ ਲੱਗੀ ਅੱਗ, 6 ਮੌਤਾਂ, ਕਈ ਗੰਭੀਰ ਜ਼ਖ਼ਮੀ

ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕੈਲਗਰੀ ਪੁਲਿਸ ਨੇ ਆਪਣੇ ਟਵੀਟ ਵਿਚ ਲਿਖਿਆ, ''ਸਾਨੂੰ ਦਸ਼ਮੇਸ ਕਲਚਰਲ ਸੈਂਟਰ ਕੋਲ ਹੋਈ ਗਰੇਫਿਟੀ ਘਟਨਾ ਬਾਰੇ ਪਤਾ ਹੈ। ਇਹ ਕਾਰਵਾਈ ਸਵੀਕਾਰਨਯੋਗ ਨਹੀਂ ਹੈ ਅਤੇ ਅਸੀਂ ਡੂੰਘਾਈ ਨਾਲ ਜਾਂਚ ਕਰ ਕੇ ਇਸ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਵਚਨਬੱਧ ਹਾਂ।''

 Racist Graffiti Racist Graffiti

ਘਟਨਾ ਦੀ ਕੈਲਗਰੀ 'ਚ ਚਾਰੇ ਪਾਸਿਉਂ ਨਿੰਦਾ ਹੋ ਰਹੀ ਹੈ। ਟਵਿੱਟਰ 'ਤੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਇਸ ਮਸਲੇ ਬਾਰੇ ਟਵੀਟ ਕੀਤੇ ਹਨ ਅਤੇ ਲਿਖਿਆ ਹੈ ਕਿ ਕੈਨੇਡੀਅਨ ਸਮਾਜ ਵਿਚ ਅਜਿਹੇ ਕੰਮਾਂ ਲਈ ਕੋਈ ਜਗ੍ਹਾ ਨਹੀ ਹੋਣੀ ਚਾਹੀਦੀ।

ਇਹ ਵੀ ਪੜ੍ਹੋ :  ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜ਼ਿਲ੍ਹਾ ਹਸਪਤਾਲ ਤੋਂ ਵਾਪਸ ਭੇਜਿਆ ਜੇਲ੍ਹ​

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰੇ ਨੂੰ ਨਸਲੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ ਜਦੋਂ 2016 ਵਿਚ ਗੁਰਦੁਆਰੇ ਦੇ ਬਾਹਰ ਨਾਜ਼ੀ ਸਵਾਸਤਿਕ ਦੇ ਨਿਸ਼ਾਨ ਬਣਾਏ ਗਏ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement