ਲੰਮੇ ਸਮੇਂ ਤਕ ਬੈਠੀਆਂ ਰਹਿਣ ਵਾਲੀਆਂ ਔਰਤਾਂ ਉਮਰ ਵਧਣ ਨਾਲ  ਕਮਜ਼ੋਰ ਹੁੰਦੀਆਂ ਜਾਂਦੀਆਂ ਹਨ : ਅਧਿਐਨ
Published : Jun 27, 2018, 11:20 am IST
Updated : Jun 27, 2018, 11:20 am IST
SHARE ARTICLE
Long-term  Sitting Women
Long-term Sitting Women

ਲੰਮੇ ਸਮੇਂ ਤਕ ਬੈਠੀਆਂ ਰਹਿਣ ਵਾਲੀਆਂ ਔਰਤਾਂ ਨੂੰ ਉਮਰ ਵਧਣ ਨਾਲ-ਨਾਲ ਕਮਜ਼ੋਰ ਹੋਣ ਦਾ ਜੋਖਮ ਜ਼ਿਆਦਾ ਰਹਿੰਦਾ ਹੈ। ਆਸਟਰੇਲੀਆ ਦੀ ਕਵੀਸਲੈਂਡ ...

ਮੈਲਬਰਨ,: ਲੰਮੇ ਸਮੇਂ ਤਕ ਬੈਠੀਆਂ ਰਹਿਣ ਵਾਲੀਆਂ ਔਰਤਾਂ ਨੂੰ ਉਮਰ ਵਧਣ ਨਾਲ-ਨਾਲ ਕਮਜ਼ੋਰ ਹੋਣ ਦਾ ਜੋਖਮ ਜ਼ਿਆਦਾ ਰਹਿੰਦਾ ਹੈ। ਆਸਟਰੇਲੀਆ ਦੀ ਕਵੀਸਲੈਂਡ ਯੂਨੀਵਰਸਿਟੀ ਦੇ ਅਧਿਐਨਕਾਰਾਂ ਨੇ 12 ਸਾਲ ਵਿਚ ਕਰੀਬ 5500 ਅਧੇੜ ਉਮਰ ਦੀਆਂ ਔਰਤਾਂ ਦੇ ਬੈਠਣ ਦੇ ਤਰੀਕਿਆਂ ਦਾ ਅਧਿਐਨ ਕੀਤਾ।           ਯੂਨੀਵਰਸਿਟੀ ਦੇ ਪਾਲ ਗਾਰਡੀਨਰ ਨੇ ਕਿਹਾ, 'ਔਰਤਾਂ ਜੋ ਲੰਮੇ ਸਮੇਂ ਤਕ, ਦਿਨ ਵਿਚ ਕਰੀਬ ਦਸ ਘੰਟੇ ਬੈਠੀਆਂ ਰਹਿੰਦੀਆਂ ਹਨ ਜਾਂ ਬੈਠ ਕੇ ਕੰਮ ਕਰਦੀਆਂ ਹਨ, ਉਨ੍ਹਾਂ ਦੇ ਕਮਜ਼ੋਰ ਹੋਣ ਦਾ ਜੋਖਮ ਜ਼ਿਆਦਾ ਹੁੰਦਾ ਹੈ।' ਘੱਟ ਸਮੇਂ ਤਕ ਬੈਠਣ ਵਾਲੀਆਂ ਔਰਤਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਜੋਖਮ ਘੱਟ ਰਹਿੰਦਾ ਹੈ।

ਇਹ ਅਧਿਐਨ ਅਮੈਰੀਕਨ ਜਰਨਲ ਆਫ਼ ਐਪੀਡੇਮੀਓਲਾਜੀ ਵਿਚ ਛਪਿਆ ਹੈ। ਪਾਲ ਨੇ ਕਿਹਾ, 'ਸਾਡੇ ਮੁਤਾਬਕ ਹਰ ਦਿਨ 5.5 ਘੰਟਿਆਂ ਤਕ ਬੈਠਣਾ ਇਸ ਦਾ ਦਰਮਿਆਨਾ ਪੱਧਰ ਹੈ ਜਦਕਿ 3.5 ਘੰਟਿਆਂ ਤਕ ਬੈਠਣਾ ਘੱਟ ਪੱਧਰ ਹੈ। ਕਮਜ਼ੋਰੀ ਦਾ ਅਰਥ ਹੈ ਕਿ ਕਿਸੇ ਬੀਮਾਰੀ ਜਾਂ ਰੋਗ ਤੋਂ ਉਭਰਨ ਲਈ ਸਮਰੱਥਾ ਦਾ ਘੱਟ ਹੋਣਾ।' (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement