ਪ੍ਰਾਈਮ ਟਰੱਕ ਸਕੂਲ ਨੇ ਖ਼ੂਨਦਾਨ ਕੈਂਪ ਲਗਾਇਆ
Published : Apr 27, 2018, 2:37 am IST
Updated : Apr 27, 2018, 2:37 am IST
SHARE ARTICLE
Blood donation Camp
Blood donation Camp

 ਕੈਂਪ ਦਾ ਉਦਘਾਟਨ ਪਰਾਈਮ ਸਕੂਲ ਦੇ ਪ੍ਰਬੰਧਕ ਰਛਪਾਲ ਸਿੰਘ ਸਹੋਤਾ ਨੇ ਕੀਤਾ।

ਫ਼ਰਿਜਨੋ/ਕੈਲੇਫ਼ੋਰਨੀਆ, 26 ਅਪ੍ਰੈਲ (ਰਵਿੰਦਰ ਲਾਲੀ) : ਅੱਜ ਪਰਾਈਮ ਟਰੱਕ ਸਕੂਲ ਬੈਲਮੌਟ ਫਰਿਜਨੋ ਦੇ ਅਹਾਤੇ ਵਿਚ ਪਰਾਈਮ ਟਰੱਕ ਸਕੂਲ ਅਤੇ ਹੈਲਪਿੰਡ ਹੈਡ ਫਰਜਿਨੋ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਤ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸੈਂਟਰਲ ਕੈਲੇਫ਼ੋਰਨੀਆ ਬਲੱਡ ਸੈਂਟਰ ਦੀ ਮੋਬਾਈਲ ਟੀਮ ਨੇ ਮਿਸਟਰ ਰਿਚਡ ਅਤੇ ਮਿਸ ਆਂਚਲ ਦੀ ਅਗਵਾਈ ਹੇਠ 51 ਯੂਨਿਟ ਖ਼ੂਨ ਇਕੱਤਰ ਕੀਤਾ। ਕੈਂਪ ਦਾ ਉਦਘਾਟਨ ਪਰਾਈਮ ਸਕੂਲ ਦੇ ਪ੍ਰਬੰਧਕ ਰਛਪਾਲ ਸਿੰਘ ਸਹੋਤਾ ਨੇ ਕੀਤਾ। ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਉਤਸ਼ਾਹਤ ਕਰਦਆਿਂ ਰਛਪਾਲ ਸਿੰਘ ਸਹੋਤਾ ਅਤੇ ਹੈਲਪਿੰਗ ਹੈਡ ਫਰਿਜਨੋ ਦੇ ਚੀਫ਼ ਐਗਜੀਕਿਊਟਿਵ ਅਫ਼ਸਰ ਡਾਕਟਰ ਰਮਾਂ ਕਾਂਤ ਡਾਬਰ ਨੇ ਕਿਹਾ ਕਿ ਅੱਜ ਅਸੀਂ ਇਕ ਯੂਨਿਟ ਖ਼ੂਨ ਵਿਚੋਂ ਪਲਾਜ਼ਮਾ,

Blood donation BankBlood donation Camp

ਪਲੇਟਲੈਟ ਅਤੇ ਆਰ.ਬੀ.ਸੀ. ਨਾਲ ਜਿੱਥੇ ਕਈ ਜਿੰਦਗੀਆਂ ਬਚਾ ਸਕਦਾ ਹੈ, ਉਥੇ ਸਾਡੇ ਵਿਚ ਖ਼ੂਨਦਾਨ ਕਰਨ ਦੀ ਹੋਰ ਇਛਾ ਪੈਦਾ ਹੁੰਦੀ ਹੈ। ਇਸ ਮੌਕੇ ਖ਼ੂਨਦਾਨੀਆਂ ਨੂੰ ਟੀ-ਸ਼ਰਟਾਂ ਅਤੇ ਸਨਮਾਨ ਚਿੰਨ੍ਹ ਦਿਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਰਸਿਸ ਕੰਰਵੇਰਾ, ਸਤਿੰਦਰ ਸ਼ਰਮਾ ਲੁਧਿਆਣਾ, ਅਮਨਪ੍ਰੀਤ ਸਿੰਘ ਜੱਸੜ, ਬਿੱਟੂ ਉਸਤਾਦ, ਨਵਜੋਤ ਕੌਰ ਅਤੇ ਸ਼ਾਮ ਅਨਰਾਇ ਸਮੇਤ ਹੋਰ ਸਖ਼ਸ਼ੀਅਤਾਂ ਮੌਜੂਦ ਸਨ। ਇਸ ਮੌਕੇ ਪੱਤਰਕਾਰ ਰਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement