ਨਾਈਜੀਰੀਆ 'ਚ ਬੋਕੋ ਹਰਮ ਨੇ 31 ਮਛੇਰਿਆਂ ਦੀ ਹਤਿਆ ਕੀਤੀ
Published : Aug 8, 2017, 5:42 pm IST
Updated : Mar 27, 2018, 5:02 pm IST
SHARE ARTICLE
Nigeria
Nigeria

ਉੱਤਰੀ-ਪੂਰਬੀ ਨਾਈਜੀਰੀਆ ਵਿਚ ਚਾਡ ਝੀਲ ਦੇ ਟਾਪੂਆਂ 'ਤੇ ਅਤਿਵਾਦੀ ਸੰਗਠਨ ਬੋਕੋ ਹਰਮ ਦੇ ਹਮਲਿਆਂ ਵਿਚ ਘੱਟੋ-ਘੱਟ 31 ਮਛੇਰੇ ਮਾਰੇ ਗਏ। ਹਥਿਆਰਬੰਦ ਅਤਿਵਾਦੀ ਸਨਿਚਰਵਾਰ ਨੂੰ

ਕਾਨੋ, 8 ਅਗੱਸਤ : ਉੱਤਰੀ-ਪੂਰਬੀ ਨਾਈਜੀਰੀਆ ਵਿਚ ਚਾਡ ਝੀਲ ਦੇ ਟਾਪੂਆਂ 'ਤੇ ਅਤਿਵਾਦੀ ਸੰਗਠਨ ਬੋਕੋ ਹਰਮ ਦੇ ਹਮਲਿਆਂ ਵਿਚ ਘੱਟੋ-ਘੱਟ 31 ਮਛੇਰੇ ਮਾਰੇ ਗਏ। ਹਥਿਆਰਬੰਦ ਅਤਿਵਾਦੀ ਸਨਿਚਰਵਾਰ ਨੂੰ ਝੀਲ ਰਾਹੀਂ ਡੁਗੁਰੀ ਅਤੇ ਡਬਾਰ ਵਨਜਾਮ ਟਾਪੂਆਂ ਵਿਚ ਦਾਖ਼ਲ ਹੋਏ ਅਤੇ ਉਥੇ ਕੰਮ ਕਰ ਰਹੇ ਮਛੇਰਿਆਂ 'ਤੇ ਹਮਲਾ ਕਰ ਦਿਤਾ।
ਮੈਦੁਗੁਰੀ ਵਿਚ ਜਿਹਾਦੀਆਂ ਨਾਲ ਲੜਨ ਵਾਲੇ ਸਥਾਨਕ ਮਿਲੀਸ਼ੀਆ ਦੇ ਇਕ ਮੈਂਬਰ ਬਾਬਾਕੁਰਾ ਕੋਲੋ ਨੇ ਦਸਿਆ, ''ਬੋਕੋ ਹਰਾਮ ਨੇ ਡੁਗੁਰੀ ਅਤੇ ਡਬਾਰ ਵਨਜਾਮ ਟਾਪੂਆਂ 'ਤੇ ਹਮਲਾ ਕੀਤਾ ਅਤੇ 31 ਲੋਕਾਂ ਨੂੰ ਮਾਰ ਦਿਤਾ। ਉਨ੍ਹਾਂ ਨੇ ਡੁਗੁਰੀ ਵਿਚ 14 ਲੋਕਾਂ ਦੀ ਹਤਿਆ ਕੀਤੀ ਅਤੇ ਡਬਾਰ ਵਨਜਾਮ ਵਿਚ 17 ਲੋਕਾਂ ਦੀ ਹਤਿਆ ਕੀਤੀ।''
ਬੋਕੋ ਹਰਾਮ ਨੇ ਬੀਤੇ ਕੁਝ ਸਾਲਾਂ ਵਿਚ ਇਸ ਖੇਤਰ ਵਿਚ ਹਮਲੇ ਕਰ ਕੇ ਸੰਚਾਰ ਸੇਵਾਵਾਂ ਨੂੰ ਨਸ਼ਟ ਕਰ ਦਿਤਾ ਹੈ, ਜਿਸ ਕਾਰਨ ਹਮਲੇ ਦੀ ਖ਼ਬਰ ਫੈਲਣ ਵਿਚ ਦੇਰੀ ਹੋਈ। ਇਕ ਮਛੇਰੇ ਸਾਲਾਉ ਇਨੁਵਾ ਨੇ ਕਿਹਾ ਕਿ ਬੋਕੋ ਹਰਾਮ ਨੇ ਪਹਿਲਾਂ ਡੁਗੁਰੀ ਟਾਪੂ 'ਤੇ ਹਮਲਾ ਕਰ 12 ਮਛੇਰਿਆਂ ਨੂੰ ਮਾਰ ਦਿਤਾ। ਹਮਲੇ ਵਿਚ ਜ਼ਖ਼ਮੀ ਦੋ ਹੋਰ ਮਛੇਰਿਆਂ ਦੀ ਬਾਅਦ ਵਿਚ ਮੌਤ ਹੋ ਗਈ।
ਇਨੁਵਾ ਨੇ ਕਿਹਾ, ''ਹਮਲਾਵਰ ਦੋ ਸਮੂਹਾਂ ਵਿਚ ਵੰਡੇ ਹੋਏ ਸਨ। ਪਹਿਲੇ ਸਮੂਹ ਨੇ ਡੁਗੁਰੀ 'ਤੇ ਹਮਲਾ ਕੀਤਾ ਜਦਕਿ ਦੂਜੇ ਸਮੂਹ ਨੇ ਡਬਾਰ ਵਨਜਾਮ ਵਿਚ ਹਮਲਾ ਕੀਤਾ। ਇਥੇ ਉਹ ਉਨ੍ਹਾਂ ਲੋਕਾਂ ਦਾ ਇੰਤਜ਼ਾਰ ਕਰ ਰਹੇ ਸਨ ਜੋ ਡੁਗੁਰੀ ਵਿਚ ਹਮਲਾ ਹੋਣ ਮਗਰੋਂ ਭੱਜ ਆਏ ਸਨ। ਉਨ੍ਹਾਂ ਨੇ ਡਬਾਰ ਵਨਜਾਮ ਵਿਚ 17 ਲੋਕਾਂ ਨੂੰ ਮਾਰ ਦਿਤਾ।''
ਫ਼ੌਜ ਅਤੇ ਨਾਈਜ਼ੀਰੀਆ ਦੇ ਅਧਿਕਾਰੀਆਂ ਨੇ ਹੁਣ ਤਕ ਹਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨਾਈਜੀਰੀਆ, ਨਾਈਜ਼ਰ, ਕੈਮਰੂਨ ਅਤੇ ਚਾਡ ਤਕ ਫ਼ੈਲੀ ਇਸ ਝੀਲ ਵਿਚ ਫ਼ੌਜੀ ਅਧਿਕਾਰੀਆਂ ਨੇ ਇਕ ਹਫ਼ਤੇ ਪਹਿਲਾਂ ਹੀ ਮੱਛੀਆਂ ਫੜਨ 'ਤੇ ਲਗਾਈ ਦੋ ਸਾਲ ਦੀ ਪਾਬੰਦੀ ਹਟਾ ਲਈ ਸੀ, ਜਿਸ ਮਗਰੋਂ ਇਹ ਹਮਲਾ ਹੋਇਆ। ਨਾਈਜੀਰੀਆ ਦੀ ਫ਼ੌਜ ਨੇ ਅਪਣੇ ਖੇਤਰ ਦੀ ਝੀਲ ਵਿਚ ਮੱਛੀ ਫੜਨ 'ਤੇ ਪਾਬੰਦੀ ਲਗਾ ਦਿਤੀ ਸੀ। ਅਜਿਹੇ ਦੋਸ਼ ਸਨ ਕਿ ਬੋਕੋ ਹਰਾਮ ਮੱਛੀਆਂ ਫੜ ਕੇ ਅਪਣੀ ਹਥਿਆਰਬੰਦ ਮੁਹਿੰਮ ਲਈ ਫੰਡ ਇਕੱਠਾ ਕਰ ਰਿਹਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement