ਟੀਮ ਇੰਡੀਆ ਨੂੰ ਝਟਕਾ ਜਸਪ੍ਰੀਤ ਬੁਮਰਾਹ ਨਹੀਂ ਖੇਡਣਗੇ ਚੌਥਾ ਟੈਸਟ ਮੈਚ
Published : Feb 27, 2021, 3:23 pm IST
Updated : Feb 27, 2021, 3:23 pm IST
SHARE ARTICLE
Jasprit Bumrah
Jasprit Bumrah

ਬੁਮਰਾਹ ਨੇ ਬੀਸੀਸੀਆਈ ਨੂੰ ਨਾ ਖੇਡਣ ਦੀ ਕੀਤੀ ਸੀ ਬੇਨਤੀ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਨਹੀਂ ਖੇਡਣਗੇ। ਚੌਥਾ ਟੈਸਟ ਮੈਚ 4 ਮਾਰਚ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

jasprit bumrahjasprit bumrah

ਭਾਰਤੀ ਟੀਮ ਇਸ ਸਮੇਂ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਹੈ। ਜਸਪ੍ਰੀਤ ਬੁਮਰਾਹ ਨੇ ਬੀਸੀਸੀਆਈ ਨੂੰ ਉਸ ਨੂੰ ਚੌਥੇ ਟੈਸਟ ਤੋਂ ਛੁੱਟੀ ਦੇਣ ਦੀ ਬੇਨਤੀ ਕੀਤੀ ਸੀ। ਤੀਸਰੇ ਟੈਸਟ ਮੈਚ ਵਿਚ ਭਾਰਤ ਨੇ ਮਹਿਮਾਨ ਟੀਮ ਨੂੰ 10 ਵਿਕਟਾਂ ਨਾਲ ਬੁਰੀ ਤਰ੍ਹਾਂ ਹਰਾਇਆ ਸੀ।

jasprit bumrahjasprit bumrah

ਜਸਪ੍ਰੀਤ ਬੁਮਰਾਹ ਨੇ ਅਹਿਮਦਾਬਾਦ 'ਚ ਤੀਜੇ ਟੈਸਟ ਮੈਚ' ਚ ਸਿਰਫ ਛੇ ਓਵਰ ਉਹਨਾਂ ਨੇ ਪਹਿਲੀ ਪਾਰੀ ਵਿਚ ਸੁੱਟੇ ਸਨ। ਬੁਮਰਾਹ ਨੇ ਨਿੱਜੀ ਕਾਰਨਾਂ ਕਰਕੇ ਚੌਥੇ ਟੈਸਟ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ ਹੈ। ਉਸਨੇ ਬੋਰਡ ਨੂੰ ਸੂਚਿਤ ਕੀਤਾ ਸੀ ਕਿ ਉਹ ਚੌਥੇ ਟੈਸਟ ਲਈ ਉਪਲਬਧ ਨਹੀਂ ਹੋਵੇਗਾ। ਹਾਲਾਂਕਿ, ਇਹ ਨਿੱਜੀ ਕਾਰਨ ਕੀ ਹੈ, ਇਹ ਸਪਸ਼ਟ ਨਹੀਂ ਹੋ ਸਕਿਆ, ਪਰ ਬੀਸੀਸੀਆਈ ਨੇ ਬੁਮਰਾਹ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement