ਅਮਰੀਕਾ ’ਚ ਇਕ ਗੁਜਰਾਤੀ ਦਾ ਕਤਲ
Published : Jun 26, 2024, 5:05 pm IST
Updated : Jun 26, 2024, 5:12 pm IST
SHARE ARTICLE
(ਖੱਬੇ) ਹੇਮੰਤ ਮਿਸਤਰੀ ਅਤੇ (ਸੱਜੇ) ਰਿਚਰਡ ਲਿਊਇਸ
(ਖੱਬੇ) ਹੇਮੰਤ ਮਿਸਤਰੀ ਅਤੇ (ਸੱਜੇ) ਰਿਚਰਡ ਲਿਊਇਸ

ਕਾਤਲ ਨੂੰ ਹੋਟਲ 'ਚੋਂ ਕੀਤਾ ਗ੍ਰਿਫ਼ਤਾਰ

ਓਕਲਾਹੋਮਾ ਸਿਟੀ: ਅਮਰੀਕੀ ਸੂਬੇ ਓਕਲਾਹੋਮਾ ਦੀ ਰਾਜਧਾਨੀ ਓਕਲਾਹੋਮਾ ਸਿਟੀ ’ਚ ਭਾਰਤੀ ਮੂਲ ਦੇ 59 ਸਾਲਾ ਵਿਅਕਤੀ ਹੇਮੰਤ ਮਿਸਤਰੀ ਦਾ ਕਤਲ ਹੋ ਗਿਆ ਹੈ। ਹੇਮੰਤ ਭਾਰਤੀ ਸੂਬੇ ਗੁਜਰਾਤ ਦੇ ਜੰਮਪਲ ਸਨ ਤੇ ਇਸ ਵੇਲੇ ਉਹ ਇਕ ਮੋਟਲ ਦੇ ਮੈਨੇਜਰ ਵਜੋਂ ਨਿਯੁਕਤ ਸਨ। ਪੁਲਿਸ ਅਨੁਸਾਰ ਉਨ੍ਹਾਂ ਦਾ ਕਤਲ 41 ਸਾਲਾ ਰਿਚਰਡ ਲਿਊਇਸ ਨੇ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਿਚਰਡ ਦਰਅਸਲ ਇੰਟਰਸਟੇਟ 40 ਤੇ ਮੀਰੀਡੀਅਨ ਐਵੇਨਿਊ ਲਾਗਲੇ ਮੋਟਲ ਦੀ ਪਾਰਕਿੰਗ ’ਚ ਜਾ ਵੜਿਆ ਸੀ, ਜਿਥੋਂ ਹੇਮੰਤ ਮਿਸਤਰੀ ਨੇ ਉਸ ਨੂੰ ਚਲੇ ਜਾਣ ਲਈ ਆਖਿਆ। ਤਦ ਰਿਚਰਡ ਨੇ ਉਨ੍ਹਾਂ ਦੇ ਚਿਹਰੇ ’ਤੇ ਜ਼ੋਰਦਾਰ ਘਸੁੰਨ ਮਾਰਿਆ। ਤਦ ਉਹ ਬੇਹੋਸ਼ ਹੋ ਗਏ। ਇਹ ਘਟਨਾ 22 ਜੂਨ ਦੀ ਹੈ ਪਰ ਪੁਲਿਸ ਨੇ ਹੁਣ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿਤੀ ਹੈ। ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਂਦਾ ਗਿਆ, ਜਿਥੇ ਉਹ ਅਗਲੇ ਦਿਨ ਸ਼ਾਮੀਂ 7:40 ਵਜੇ ਦਮ ਤੋੜ ਗਏ।

ਪੁਲਿਸ ਨੇ ਬਾਅਦ ’ਚ ਰਿਚਰਡ ਨੂੰ ਐਸ. ਮੀਰੀਡੀਅਨ ਐਵੇਨਿਊ ਸਥਿਤ ਇਕ ਹੋਟਲ ’ਚੋਂ ਲੱਭ ਕੇ ਗ੍ਰਿਫ਼ਤਾਰ ਕਰ ਲਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement