ਓਮਾਨ 'ਚ ਚੱਕਰਵਾਤ ਮੇਕੁਨੁ ਦਾ ਕਹਿਰ, ਇਕ ਮੌਤ, ਤਿੰਨ ਜ਼ਖ਼ਮੀ
Published : May 26, 2018, 11:03 am IST
Updated : May 26, 2018, 11:03 am IST
SHARE ARTICLE
Chakravat Makunu's in Oman
Chakravat Makunu's in Oman

ਯਮਨ ਦੇ ਸੋਕੋਤਰਾ ਟਾਪੂ 'ਤੇ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਮੇਕੁਨੁ ਦੱਖਣ ਓਮਾਨ ਪਹੁੰਚ ਗਿਆ। ਚੱਕਰਵਾਤ ਤੋਂ ਇਥੇ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ, ਜਿਸ 'ਚ...

ਸਲਾਲਾਹ : ਯਮਨ ਦੇ ਸੋਕੋਤਰਾ ਟਾਪੂ 'ਤੇ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਮੇਕੁਨੁ ਦੱਖਣ ਓਮਾਨ ਪਹੁੰਚ ਗਿਆ। ਚੱਕਰਵਾਤ ਤੋਂ ਇਥੇ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ, ਜਿਸ 'ਚ ਇਕ ਕੁੜੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।

Chakravat MakunuChakravat Makunu

ਓਮਾਨ ਦੇ ਮੌਸਮ ਵਿਭਾਗ ਨੇ ਤਾਜ਼ਾ ਚਿਤਾਵਨੀ 'ਚ ਕਿਹਾ ਕਿ ਚੱਕਰਵਾਤ ਸ਼ੁਕਰਵਾਰ ਦੇਰ ਸ਼ਾਮ ਪੱਛਮ ਵਾਲਾ ਸਲਾਲਾਹ ਵਿਚ ਆਇਆ ਜਿਥੇ ਤੇਜ਼ ਹਵਾਵਾਂ ਚਲੀਆਂ, ਮੂਸਲਾਧਾਰ ਮੀਂਹ ਪਿਆ ਅਤੇ ਸਮੰਦਰ 'ਚ ਉੱਚੀ ਲਹਿਰੇ ਉਠੀਆਂ। 

Oman Chakravat Makunu'sOman Chakravat Makunu's

ਮੌਸਮ ਵਿਭਾਗ ਨੇ ਕਿਹਾ ਕਿ ਨਵੇਂ ਵੇਰਵੇ ਦਸਦੇ ਹਨ ਕਿ ਚੱਕਰਵਾਤ ਦਾ ਕੇਂਦਰ ਦੋਫਾਰ ਪ੍ਰਾਂਤ ਦਾ ਤਟ ਹੈ। ਓਮਾਨ ਦੇ ਸਰਕਾਰੀ ਟੇਲੀਵਿਜ਼ਨ ਦੁਆਰਾ ਪ੍ਰਸਾਰਿਤ ਫੁਟੇਜ 'ਚ ਦੋਫ਼ਾਰ ਅਤੇ ਨੇੜੇ ਅਲ - ਵੁਸਤਾ ਪ੍ਰਾਂਤਾਂ ਦੇ ਵੱਡੇ ਹਿੱਸੇ ਪਾਣੀ 'ਚ ਡੂਬੇ ਦਿਖਾਈ ਦੇ ਰਹੇ ਹਨ। ਕਈ ਇਲਾਕਿਆਂ 'ਚ ਦਰਜਨਾਂ ਗੱਡੀਆਂ ਡੁੱਬ ਗਈਆਂ ਹਨ।

Chakravat Makunu in Oman Chakravat Makunu in Oman

ਡਾਇਰੈਕਟੋਰੇਟ ਜਨਰਲ ਦੇ ਮੁੱਖ ਅਬਦੁਲਾਹ ਅਲ - ਖੋਦੁਰੀ ਨੇ ਦਸਿਆ ਕਿ ਸ਼ੁਕਰਵਾਰ ਨੂੰ ਚੱਕਰਵਾਤ ਸ਼੍ਰੇਣੀ ਦੋ ਦਾ ਸੀ ਪਰ ਇਹ ਹੁਣ ਕਮਜ਼ੋਰ ਹੋ ਕੇ ਸ਼੍ਰੇਣੀ ਇਕ ਦਾ ਹੋ ਗਿਆ ਹੈ। ਪੁਲਿਸ ਨੇ ਦਸਿਆ ਕਿ ਓਮਾਨ 'ਚ 12 ਸਾਲ ਦੀ ਇਕ ਕੁੜੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement