ਕੈਨੇਡਾ 'ਚ ਭਾਰਤੀ ਰੈਸਤਰਾਂ ਦੀ ਇਮਾਰਤ ਨੂੰ ਲੱਗੀ ਅੱਗ
Published : Mar 26, 2018, 4:49 pm IST
Updated : Mar 26, 2018, 4:49 pm IST
SHARE ARTICLE
flames
flames

ਟੋਰਾਂਟੋ ਦੇ ਬਲੋਰਡੇਲ ਪਿੰਡ 'ਚ ਸਥਿਤ ਭਾਰਤੀ ਰੈਸਤਰਾਂ 'ਸਾਊਥ ਇੰਡੀਅਨ ਡੋਸਾ ਮਾਹਲ' ਦੀ ਦੋ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗ ਗਈ।

ਟੋਰਾਂਟੋ: ਟੋਰਾਂਟੋ ਦੇ ਬਲੋਰਡੇਲ ਪਿੰਡ 'ਚ ਸਥਿਤ ਭਾਰਤੀ ਰੈਸਤਰਾਂ 'ਸਾਊਥ ਇੰਡੀਅਨ ਡੋਸਾ ਮਾਹਲ' ਦੀ ਦੋ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗ ਗਈ। ਅੱਗ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਟੋਰਾਂਟੋ ਦੇ ਅੱਗ ਬੁਝਾਊ ਵਿਭਾਗ ਨੇ ਦਸਿਆ ਕਿ ਐਮਰਸਨ ਐਵੇਨਿਊ ਨੇੜੇ ਬਲੋਰ ਸਟਰੀਟ ਵਿਖੇ ਸਾਊਥ ਇੰਡੀਅਨ ਡੋਸਾ ਮਾਹਲ ਰੈਸਤਰਾਂ 'ਚ ਅੱਗ ਲੱਗ ਗਈ। flamesflamesਜਿਸ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜ ਗਏ। ਅੱਗ ਦੀਆਂ ਲਪਟਾਂ ਬਹੁਤ ਤੇਜ਼ ਸਨ, ਜਿਸ ਕਾਰਨ ਇਨ੍ਹਾਂ 'ਤੇ ਕਾਬੂ ਪਾਊਣ 'ਚ ਦੋ ਘੰਟੇ ਮਸ਼ੱਕਤ ਕਰਨੀ ਪਈ। ਵਿਭਾਗ ਮੁਤਾਬਕ ਇਮਾਰਤ ਦੀਆਂ ਦੋ ਮੰਜ਼ਿਲਾਂ 'ਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।flamesflamesਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੱਗ ਲੱਗਣ ਦੀ ਘਟਨਾ ਮਗਰੋਂ ਡੋਸਾ ਮਾਹਲ ਰੈਸਟੋਰੈਂਟ ਦੇ ਨੇੜਲੀ ਗਲੀ 'ਚ ਸਥਿਤ ਪ੍ਰਸਿੱਧ ਭਾਰਤੀ ਰੈਸਤਰਾਂ 'ਬਨਜਾਰਾ' ਨੂੰ ਬੰਦ ਕਰ ਦਿਤਾ ਤਾਂ ਜੋ ਉਹ ਅੱਗ ਦੀਆਂ ਲਪਟਾਂ ਨਾ ਆ ਜਾਣ।

Location: Canada, Ontario, Toronto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement