ਨਵਾਜ ਸ਼ਰੀਫ ਦੇ ਕਾਫ਼ਲੇ ਦੇ ਹੇਠਾਂ ਆ ਬੱਚੇ ਦੀ ਮੌਤ
Published : Aug 12, 2017, 6:46 am IST
Updated : Mar 26, 2018, 1:56 pm IST
SHARE ARTICLE
Nawaz Sharif
Nawaz Sharif

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਘਰ ਵਾਪਸੀ ਕਾਫ਼ਲੇ 'ਚ ਸ਼ਾਮਿਲ ਤੇਜ ਰਫਤਾਰ ਕਾਰ ਨਾਲ ਕੁਚਲ ਕੇ ਸ਼ੁੱਕਰਵਾਰ ਨੂੰ ਇੱਕ ਬੱਚੇ ਦੀ ਮੌਤ ਹੋ ਗਈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਘਰ ਵਾਪਸੀ ਕਾਫ਼ਲੇ 'ਚ ਸ਼ਾਮਿਲ ਤੇਜ ਰਫਤਾਰ ਕਾਰ ਨਾਲ ਕੁਚਲ ਕੇ ਸ਼ੁੱਕਰਵਾਰ ਨੂੰ ਇੱਕ ਬੱਚੇ ਦੀ ਮੌਤ ਹੋ ਗਈ। ਬੱਚਾ ਸ਼ਰੀਫ ਦਾ ਸਵਾਗਤ ਕਰਨ ਲਈ ਖੜੀ ਭੀੜ 'ਚ ਸ਼ਾਮਿਲ ਸੀ। ਦੇਸ਼ ਦੇ ਸੂਚਨਾ ਮੰਤਰੀ ਨੇ ਘਟਨਾ 'ਤੇ ਦੁੱਖ ਜਤਾਇਆ ਹੈ।  

ਇਹ ਹਾਦਸਾ ਪੰਜਾਬ ਸੂਬੇ 'ਚ ਲਾਲਮੂਸਾ ਨਾਮ ਦੇ ਸਥਾਨ 'ਤੇ ਹੋਇਆ। ਪ੍ਰਧਾਨਮੰਤਰੀ ਪਦ ਤੋਂ ਹਟਾਏ ਜਾਣ ਦੇ ਬਾਅਦ ਨਵਾਜ ਸ਼ਰੀਫ ਜੀ.ਟੀ ਰੋਡ ਤੋਂ ਹੁੰਦੇ ਹੋਏ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਵਾਪਸ ਲਾਹੌਰ ਆ ਰਹੇ ਸਨ। ਜਾਣਕਾਰੀ ਮੁਤਾਬਿਕ 9 ਸਾਲ ਦਾ ਅਹਿਮਦ ਉਸ ਭੀੜ ਦਾ ਹਿੱਸਾ ਸੀ, ਜੋ ਨਵਾਜ ਸ਼ਰੀਫ  ਦਾ ਸਵਾਗਤ ਕਰਨ ਲਈ ਲਾਲਮੂਸਾ ;ਚ ਇਕੱਠਾ ਹੋਇਆ ਸੀ। 

ਮੰਨਿਆ ਜਾ ਰਿਹਾ ਹੈ ਕਿ ਭੀੜ ਤੋਂ ਨਿਕਲਕੇ ਉਹ ਸੜਕ 'ਤੇ ਆ ਗਿਆ ਅਤੇ 'ਇਲੀਟ ਫੋਰਸ' ਨਾਲ ਜੁੜੀ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਕਾਫ਼ਲੇ ਦੀ ਬਾਕੀ ਕਾਰਾਂ ਇਸਦੇ ਬਾਅਦ ਵੀ ਨਹੀਂ ਰੁਕੀਆਂ ਅਤੇ ਬੱਚੇ ਨੂੰ ਰੌਂੜਦੇ ਹੋਏ ਨਿਕਲ ਗਈਆਂ। ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਨਵਾਜ ਸ਼ਰੀਫ ਦੀ ਧੀ ਮਰੀਅਮ ਨਵਾਜ਼ ਸ਼ਰੀਫ ਨੇ ਟਵੀਟ ਕਰ ਘਟਨਾ 'ਤੇ ਦੁੱਖ ਜਤਾਇਆ। ਉਨ੍ਹਾਂ ਨੇ ਲੋਕਲ ਨੇਤਾਵਾਂ ਨੂੰ ਪਰਿਵਾਰ ਦੀ ਸਹਾਇਤਾ ਕਰਨ ਦੀ ਗੱਲ ਵੀ ਕਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement