Congo News : ਕਾਂਗੋ ’ਚ ਰਹੱਸਮਈ ਬਿਮਾਰੀ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ

By : BALJINDERK

Published : Feb 26, 2025, 2:12 pm IST
Updated : Feb 26, 2025, 2:12 pm IST
SHARE ARTICLE
file photo
file photo

Congo News : ਵਿਸ਼ਵ ਸਿਹਤ ਸੰਗਠਨ ਨੇ ਸਾਂਝੀ ਕੀਤੀ ਜਾਣਕਾਰੀ

Congo News in Punjabi : ਕਾਂਗੋ ’ਚ ਇਕ  ਰਹੱਸਮਈ  ਬਿਮਾਰੀ ਨਾਲ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਸਥਾਨਕ ਡਾਕਟਰਾਂ ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਸੋਮਵਾਰ ਨੂੰ ਦੱਸਿਆ ਕਿ ਕਾਂਗੋ ਦੇ ਉੱਤਰ ਪੱਛਮੀ ਇਲਾਕੇ ’ਚ ਇਸ  ਰਹੱਸਮਈ  ਬਿਮਾਰੀ ਦਾ ਪਤਾ ਲੱਗਾ ਹੈ। ਖੇਤਰੀ ਨਿਗਰਾਨੀ ਕੇਂਦਰ, ਬਿਕੋਰੋ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸਰਜ ਨਗਾਲੇਬਾਟੋ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਲੱਛਣ ਦਿਸਣ ਦੇ 48 ਘੰਟਿਆਂ ’ਚ ਹੋਈਆਂ।

ਇਹ ਚਿੰਤਾਜਨਕ ਹੈ। ਇਸ ਬਿਮਾਰੀ ਦਾ ਪ੍ਰਕੋਪ 21 ਜਨਵਰੀ ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 53 ਲੋਕਾਂ ਦੀ ਮੌਤ ਹੋਈ ਹੈ। 419 ਮਾਮਲੇ ਦਰਜ ਕੀਤੇ ਗਏ ਹਨ। ਡਬਲਯੂਐੱਚਓ ਦੇ ਅਫਰੀਕਾ ਦਫ਼ਤਰ ਅਨੁਸਾਰ, ਬੋਲੋਕੋ ਸ਼ਹਿਰ ’ਚ ਇਸ ਬਿਮਾਰੀ ਦਾ ਪਹਿਲਾ ਕੇਸ ਉਦੋਂ ਸਾਹਮਣੇ ਆਇਆ ਸੀ, ਜਦੋਂ ਤਿੰਨ ਬੱਚਿਆਂ ਨੇ ਚਮਗਿੱਦੜ ਖਾ ਲਈ ਤੇ ਬੁਖਾਰ ਦੇ ਲੱਛਣਾਂ ਤੋਂ ਬਾਅਦ 48 ਘੰਟਿਆਂ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ।

(For more news apart from  More than 50 people died due to mysterious disease in Congo News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement