ਯੁਕਰੇਨ 'ਚ ਫਸੇ ਲੋਕਾਂ ਲਈ ਖ਼ਾਲਸਾ ਏਡ ਨੇ ਲਗਾਇਆ ਗੁਰੂ ਕਾ ਲੰਗਰ
Published : Feb 26, 2022, 4:22 pm IST
Updated : Feb 26, 2022, 4:22 pm IST
SHARE ARTICLE
Photo
Photo

ਯੂਕਰੇਨ ਤੋਂ ਲੇਵੀਵ ਸ਼ਹਿਰ ਲੈ ਕੇ ਜਾ ਰਹੀ ਹੈ ਟਰੇਨ

 

ਕੀਵ : ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ।  ਕੋਰੋਨਾ ਕਾਲ ਵਿਚ ਵੀ ਖਾਲਸਾ ਏਡ ਨੇ ਲੋਕਾਂ ਦੀ ਮਦਦ ਕੀਤੀ। ਉਹਨਾਂ ਨੂੰ ਖਾਣਾ, ਰੋਜ਼ਾਨਾ ਲੋੜੀਂਦੀਆਂ ਚੀਜ਼ਾਂ ਮੁਹੱਈਆਂ ਕਰਵਾਈਆਂ।

 

 

PHOTOPHOTO

ਹੁਣ ਯੂਕਰੇਨ ਦੇ ਜੰਗ ਦੇ ਮੈਦਾਨ ਵਿੱਚ ਵੀ ਫਸੇ ਲੋਕਾਂ ਲਈ ਖ਼ਾਲਸਾ ਏਡ ਮਦਦ ਲਈ ਅੱਗੇ ਆਈ। ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਗਏ ਹਮਲੇ ਦੌਰਾਨ ਖ਼ਾਲਸਾ ਏਡ ਨੇ ਗੁਰੂ ਦਾ ਲੰਗਰ ਲਾਇਆ। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਜੋ ਕਿ ਰੇਲ ਗੱਡੀ ਵਿੱਚ ਸਫਰ ਕਰ ਰਹੇ ਹਨ, ਨੂੰ ਖ਼ਾਲਸਾ ਏਡ ਵੱਲੋਂ ਗੁਰੂ ਕਾ ਲੰਗਰ ਵਰਤਾਇਆ ਗਿਆ।

 

 

PHOTOPHOTO

ਲੰਗਰ ਵਰਤਾਉਣ ਦੀਆਂ ਵੀਡੀਓ ਖ਼ਾਲਸਾ ਏਡ ਦੇ ਮੁਖੀ  ਰਵੀ ਸਿੰਘ ਖ਼ਾਲਸਾ ਵਲੋਂ ਸੋਸ਼ਲ ਮੀਡੀਆ ਅਤੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀਆਂ ਕੀਤੀਆਂ। ਦੁਨੀਆਂ ਭਰ ਦੇ ਲੋਕ ਇਨ੍ਹਾਂ ਵੀਡੀਓ ਦੀ ਪ੍ਰਸੰਸਾ ਕਰ ਰਹੇ ਹਨ, ਉੱਥੇ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੇ ਹੌਸਲੇ ਵੀ ਬੁਲੰਦ ਹੋ ਰਹੇ ਹਨ।  ਵਿਦਿਆਰਥੀਆਂ ਦੇ ਮਾਪੇ ਵੀ ਹੁਣ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਇਹ ਟਰੇਨ ਲੋਕਾਂ ਨੂੰ ਲੇਵੀਵ ਸ਼ਹਿਰ ਲੈ ਕੇ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement