​ਚੀਨ ਵਿਚ 24 ਘੰਟਿਆਂ ’ਚ 3.7 ਕਰੋੜ ਲੋਕ ਮਿਲੇ ਕੋਰੋਨਾ ਪਾਜ਼ੇਟਿਵ

By : GAGANDEEP

Published : Dec 25, 2022, 8:38 am IST
Updated : Dec 25, 2022, 8:38 am IST
SHARE ARTICLE
corona in china
corona in china

ਸਾਰੇ ਵੱਡੇ ਸ਼ਹਿਰ ਕੋਰੋਨਾ ਦੀ ਲਪੇਟ ’ਚ ਹਨ ਅਤੇ ਲੋਕ ਹਸਪਤਾਲ ’ਚ ਬੈੱਡਾਂ ਨੂੰ ਤਰਸ ਰਹੇ ਹਨ।

 

ਬੀਜਿੰਗ : ਚੀਨ ’ਚ ਕੋਰੋਨਾ ਦੀ ਨਵੀਂ ਲਹਿਰ ਨੇ ਹਾਹਾਕਾਰ ਮਚਾ ਦਿਤੀ ਹੈ। ਲੰਬੇ ਸਮੇਂ ਤੋਂ ਚੱਲ ਰਹੀ ਜ਼ੀਰੋ ਕੋਵਿਡ ਨੀਤੀ ’ਚ ਜਦੋਂ ਤੋਂ ਚੀਨ ਨੇ ਢਿੱਲ ਦਿਤੀ ਹੈ, ਉਦੋਂ ਤੋਂ ਉਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਾਰੇ ਵੱਡੇ ਸ਼ਹਿਰ ਕੋਰੋਨਾ ਦੀ ਲਪੇਟ ’ਚ ਹਨ ਅਤੇ ਲੋਕ ਹਸਪਤਾਲ ’ਚ ਬੈੱਡਾਂ ਨੂੰ ਤਰਸ ਰਹੇ ਹਨ।

ਕੋਰੋਨਾ ਕਾਰਨ ਚੀਨ ਦੀ ਗਲੋਬਲ ਸਪਲਾਈ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ। ਇਸ ਦੀ ਅਰਥਵਿਵਸਥਾ ਦੀ ਵਿਕਾਸ ਦਰ 50 ਸਾਲਾਂ ’ਚ ਸੱਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਚੀਨ ’ਚ ਇਕ ਦਿਨ ’ਚ 3.7 ਕਰੋੜ ਕੋਰੋਨਾ ਮਾਮਲੇ ਸਾਹਮਣੇ ਆਏ ਹਨ।  ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੀ ਅੰਦਰੂਨੀ ਬੈਠਕ ’ਚ ਦਿਤੇ ਗਏ ਅੰਕੜਿਆਂ ਦੇ ਆਧਾਰ ’ਤੇ ਬਲੂਮਬਰਗ ਨੇ ਦਸਿਆ ਕਿ ਇਸ ਸਾਲ ਦਸੰਬਰ ਦੇ ਪਹਿਲੇ 20 ਦਿਨਾਂ ’ਚ ਚੀਨ ’ਚ 248 ਮਿਲੀਅਨ ਲੋਕਾਂ ਦੇ ਪਾਜ਼ੇਟਿਵ ਹੋਣ ਦਾ ਖ਼ਦਸ਼ਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement