ਟੈਕਸਾਸ 'ਡਰੈਗ ਰੇਸਿੰਗ' ਹਾਦਸੇ 'ਚ ਦੋ ਬੱਚਿਆਂ ਦੀ ਮੌਤ,8 ਜ਼ਖ਼ਮੀ 
Published : Oct 25, 2021, 12:22 pm IST
Updated : Oct 25, 2021, 12:22 pm IST
SHARE ARTICLE
Drag Racing accident
Drag Racing accident

46 ਸਾਲ ਦੀ ਔਰਤ ਦੀ ਹਾਲਤ ਗੰਭੀਰ

ਸੈਕਰਾਮੈਂਟੋ : ਟੈਕਸਾਸ 'ਡਰੈਗ ਰੇਸਿੰਗ' ਮੁਕਾਬਲੇ ਦੌਰਾਨ ਇੱਕ ਡਰਾਈਵਰ ਨੇ ਕੰਟਰੋਲ ਗੁਆ ਦੇਣ ਕਾਰਨ ਗੱਡੀ ਦਰਸ਼ਕਾਂ ਦੀ ਭੀੜ ਵਿਚ ਜਾ ਵੱਜੀ, ਜਿਸ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ।

DEATHDEATH

ਇਹ ਵੀ ਪੜ੍ਹੋ :  ਕੋਰੋਨਾ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਵਿਦੇਸ਼ੀ ਯਾਤਰੀਆਂ ਨੂੰ ਨਹੀਂ ਹੋਣਾ ਪਵੇਗਾ ਇਕਾਂਤਵਾਸ​

ਜਾਣਕਾਰੀ ਅਨੁਸਾਰ ਕੇਰਵਿਲ-ਕੇਰ ਕਾਉਂਟੀ ਹਵਾਈ ਅੱਡੇ 'ਤੇ "ਏਅਰਪੋਰਟ ਰੇਸ ਵਾਰਜ਼ 2" ਨਾਮਕ ਇੱਕ ਪ੍ਰੋਗਰਾਮ ਵਿਚ ਸਨਿਚਰਵਾਰ ਦੁਪਹਿਰ ਨੂੰ ਇੱਕ 6 ਸਾਲ ਦੇ ਲੜਕੇ ਅਤੇ ਇੱਕ 8 ਸਾਲ ਦੇ ਲੜਕੇ ਦੀ ਹਾਦਸੇ ਵਿਚ ਮੌਤ ਹੋ ਗਈ, ਪੁਲਿਸ ਨੇ ਇਹ ਜਾਣਕਾਰੀ ਇੱਕ ਨਿਊਜ਼ ਰਿਲੀਜ਼ ਵਿਚ ਦਿੱਤੀ ਹੈ।

Accident Accident

ਇਹ ਵੀ ਪੜ੍ਹੋ : ਪਾਕਿਸਤਾਨ ਸਰਕਾਰ 3000 ਸ਼ਰਧਾਲੂਆਂ ਨੂੰ ਦਵੇਗੀ ਵੀਜ਼ਾ

ਕੇਰਵਿਲ ਪੁਲਿਸ ਨੇ ਕਿਹਾ ਕਿ ਡਰਾਈਵਰ ਦਾ ਗੱਡੀ 'ਤੇ ਕਾਬੂ ਨਹੀਂ ਰਿਹਾ ਅਤੇ ਰਨਵੇਅ  ਛੱਡ, ਪਾਰਕ ਕੀਤੇ ਵਾਹਨਾਂ ਅਤੇ ਦੌੜ ਨੂੰ ਦੇਖ ਰਹੇ ਦਰਸ਼ਕਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਹੋਏ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ, ਇਨ੍ਹਾਂ ਵਿਚ ਸ਼ਾਮਲ 46 ਸਾਲ ਦੀ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਕੇਰਵਿਲੇ ਸੈਨ ਐਂਟੋਨੀਓ ਦੇ ਉੱਤਰ-ਪੱਛਮ ਵਿਚ ਸਿਰਫ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਧਿਕਾਰੀਆਂ ਨੇ ਮਾਰੇ ਗਏ ਦੋ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement