ਪਾਕਿ ਪੀਐਮ ਇਮਰਾਨ ਖ਼ਾਨ ਦੀ ਕੁਰਸੀ ‘ਤੇ ਬੈਠ ਇਸ ਲੜਕੀ ਨੇ ਬਣਾਈ Tik-Tok ਵੀਡੀਓ
Published : Oct 25, 2019, 1:52 pm IST
Updated : Oct 25, 2019, 1:52 pm IST
SHARE ARTICLE
Hareem Shah Tiktok Star
Hareem Shah Tiktok Star

ਪਾਕਿਸਤਾਨ ਦਾ ਹੈਰਾਨ ਕਰਨ ਵਾਲਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ...

ਇਸਲਾਮਾਬਾਦ: ਪਾਕਿਸਤਾਨ ਦਾ ਹੈਰਾਨ ਕਰਨ ਵਾਲਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। TikTok ਸਟਾਰ ਹਰੀਮ ਸ਼ਾਹ ਨੇ ਇਕ ਅਜਿਹੀ ਵੀਡੀਓ ਬਣਾਈ ਹੈ, ਜਿਸ ਨਾਲ ਉਹ ਸੁਰਖ਼ੀਆਂ 'ਚ ਆ ਗਈ ਹੈ। ਇਹ ਵੀਡੀਓ ਬਣਾਉਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਦਫ਼ਤਰ 'ਚ ਪਹੁੰਚੀ ਹੈ। ਹਰੀਮ ਸਾਹ ਨੇ TikTok 'ਤੇ ਲੱਖਾਂ ਫੈਨਜ਼ ਹਨ। ਵੀਡੀਓ 'ਚ ਹਰੀਮ ਨੂੰ ਸਖ਼ਤ ਸੁਰੱਖਿਆ ਦਫ਼ਤਰ ਦੇ ਆਸਪਾਸ ਘੁੰਮਦੇ ਹੋਏ ਦੇਖਿਆ ਗਿਆ।

ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਹਰੀਮ ਵਿਦੇਸ਼ ਮੰਤਰਾਲੇ ਦੇ ਦਫ਼ਤਰ 'ਚ ਉਨ੍ਹਾਂ ਕੁਰਸੀਆਂ 'ਤੇ ਬੈਠੇ ਹੋਏ ਦੇਖਿਆ ਗਿਆ, ਜਿੱਥੇ ਵਿਦੇਸ਼ ਮੰਤਰੀ ਤੇ ਪ੍ਰਧਾਨ ਮੰਤਰੀ ਬੈਠਦੇ ਹਨ। ਵੀਡੀਓ 'ਚ ਬਾਲੀਵੁੱਡ ਗਾਣਾ ਵੱਜ ਰਿਹਾ ਹੈ। ਸਥਾਨਕ ਮੀਡੀਆ ਅਨੁਸਾਰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਸ ਦੀ ਆਲੋਚਨਾ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਵੀਡੀਓ ਬਾਰੇ ਗੱਲਬਾਤ ਕਰਦਿਆਂ ਹਰੀਮ ਸ਼ਾਹ ਨੇ ਕਿਹਾ, 'ਹਾਂ, ਮੈਂ ਇਜਾਜ਼ਤ ਲੈਣ ਤੋਂ ਬਾਅਦ ਦਫ਼ਤਰ ਗਈ ਸੀ। ਜੇਕਰ ਇਹ ਨਿਯਮਾਂ ਖ਼ਿਲਾਫ਼ ਸੀ, ਤਾਂ ਉਨ੍ਹਾਂ ਨੂੰ ਮੈਨੂੰ ਵੀਡੀਓ ਬਣਾਉਣ ਦੀ ਮੰਜ਼ੂਰੀ ਨਹੀਂ ਦੇਣੀ ਚਾਹੀਦੀ ਸੀ। ਦੱਸ ਦੇਈਏ ਕਿ ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਕਿਹਾ ਗਿਆ ਕਿ ਹਰੀਮ ਸ਼ਾਹ ਪੀਐੱਮ ਸਕੱਤਰੇਤ ਗਈ ਸੀ ਪਰ ਬਾਅਦ 'ਚ ਦੱਸਿਆ ਗਿਆ ਕਿ ਉਹ ਵਿਦੇਸ਼ ਮੰਤਰਾਲੇ ਦੀ ਇਮਰਾਤ 'ਚ ਸੀ। ਜਿੱਥੇ ਇਸ ਘਟਨਾ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement