213 ਕਰੋੜ ਰੁਪਏ ’ਚ ਨਿਲਾਮ ਹੋਇਆ Purple-Pink Diamond, ਜਾਣੋ ਕੀ ਹੈ ਇਸ ਦੀ ਖਾਸੀਅਤ
Published : May 25, 2021, 11:59 am IST
Updated : May 25, 2021, 11:59 am IST
SHARE ARTICLE
Purple-pink diamond
Purple-pink diamond

ਹਾਲ ਹੀ ਵਿਚ ਹਾਂਗਕਾਂਗ ’ਚ 15.81 ਕੈਰੇਟ ਦਾ ਪਰਪਲ ਪਿੰਕ ਹੀਰਾ ਨਿਲਾਮ ਹੋਇਆ ਹੈ

ਹਾਂਗਕਾਂਗ:  ਹਾਲ ਹੀ ਵਿਚ ਹਾਂਗਕਾਂਗ ’ਚ 15.81 ਕੈਰੇਟ ਦਾ ਪਰਪਲ ਪਿੰਕ ਹੀਰਾ ਨਿਲਾਮ ਹੋਇਆ ਹੈ, ਇਸ ਦੀ ਵਿਕਰੀ 29.3 ਮਿਲੀਅਨ ਡਾਲਰ (ਕਰੀਬ 213 ਕਰੋੜ ਰੁਪਏ) ਵਿਚ ਹੋਈ ਹੈ। ਹੀਰੇ ਦਾ ਨਾਂਅ ‘ਦ ਸਾਕੁਰਾ’ ਰੱਖਿਆ ਗਿਆ ਹੈ ਜੋ ਕਿ ਇਕ ਜਪਾਨੀ ਸ਼ਬਦ ਹੈ। ਇਸ ਦਾ ਮਤਲਬ ਹੁੰਦਾ ਹੈ ਚੇਰੀ ਬਲੌਸਮ (Cherry blossom)।

Purple-pink diamondPurple-pink diamond

ਇਸ ਹੀਰੇ ਦੀ ਖ਼ਾਸੀਅਤ ਇਹ ਹੈ ਕਿ ਉਹ ਨਿਲਾਮੀ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਪਰਪਲ ਪਿੰਕ ਹੀਰਾ (Purple Pink Diamond) ਹੈ। ਇਸ ਦੇ ਨਾਲ ਹੀ ਇਹ ਸਭ ਤੋਂ ਜ਼ਿਆਦਾ ਕੀਮਤ ’ਤੇ ਵਿਕਣ ਵਾਲਾ ਪਰਪਲ ਪਿੰਕ ਹੀਰਾ ਵੀ ਬਣ ਗਿਆ ਹੈ। ਹੀਰੇ ਨੂੰ ਪਲੈਟੀਨਮ ਦੀ ਇਕ ਅੰਗੂਠੀ ਵਿਚ ਜੜ ਕਰਕੇ ਨਿਲਾਮ ਕੀਤਾ ਗਿਆ। ਇਸ ਦੀ ਸਫ਼ਲ ਬੋਲੀ ਇਕ ਏਸ਼ੀਆਈ ਨਿੱਜੀ ਖਰੀਦਦਾਰ ਨੇ ਲਗਾਈ ਹੈ।

Purple-pink diamondPurple-pink diamond

ਨਿਲਾਮੀ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਹੀਰੇ ਦੀ ਬੋਲੀ 279 ਕਰੋੜ ਰੁਪਏ ਤੱਕ ਲੱਗ ਸਕਦੀ ਹੈ। ਇਸ ਤੋਂ ਪਹਿਲਾਂ ਪਰਪਲ ਪਿੰਕ ਰੰਗ ਦਾ 14.8 ਕੈਰੇਟ ਦਾ ਹੀਰਾ ਬੀਤੇ ਸਾਲ 196 ਕਰੋੜ ਰੁਪਏ ਵਿਚ ਨਿਲਾਮ ਹੋਇਆ ਸੀ। ਸਾਕੁਰਾ ਨੇ ਇਸ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

Location: Hong Kong, Hongkong

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement