Jordan News : ਜਾਰਡਨ 'ਚ ਇਜ਼ਰਾਇਲੀ ਦੂਤਘਰ 'ਤੇ ਗੋਲੀਬਾਰੀ, ਹਮਲਾਵਰ ਦੀ ਮੌਤ, 3 ਪੁਲਿਸ ਕਰਮਚਾਰੀ ਹੋਏ ਜ਼ਖਮੀ

By : BALJINDERK

Published : Nov 24, 2024, 1:29 pm IST
Updated : Nov 24, 2024, 1:29 pm IST
SHARE ARTICLE
 ਜਾਰਡਨ 'ਚ ਇਜ਼ਰਾਇਲੀ ਦੂਤਘਰ 'ਤੇ ਗੋਲੀਬਾਰੀ
ਜਾਰਡਨ 'ਚ ਇਜ਼ਰਾਇਲੀ ਦੂਤਘਰ 'ਤੇ ਗੋਲੀਬਾਰੀ

Jordan News : ਲੇਬਨਾਨ ਵਿੱਚ ਇਜ਼ਰਾਇਲੀ ਹਮਲੇ ਵਿੱਚ 20 ਦੀ ਹੋਈ ਮੌਤ

Jordan News :  ਐਤਵਾਰ ਸਵੇਰੇ ਜੌਰਡਨ ਦੀ ਰਾਜਧਾਨੀ ਅੱਮਾਨ ਵਿੱਚ ਇਜ਼ਰਾਇਲੀ ਦੂਤਾਵਾਸ ਉੱਤੇ ਗੋਲੀਬਾਰੀ ਹੋਈ। ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਹਾਲਾਂਕਿ ਇਸ ਕਾਰਵਾਈ 'ਚ 3 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਇਜ਼ਰਾਈਲ ਰਿਪੋਰਟ ਮੁਤਾਬਕ ਪੁਲਿਸ ਨੇ ਦੂਤਾਵਾਸ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਬੰਦ ਕਰਕੇ ਘੇਰਾਬੰਦੀ ਵਧਾ ਦਿੱਤੀ ਹੈ। ਹੋਰ ਪੁਲਿਸ ਬਲ ਅਤੇ ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਵੀ ਕਿਹਾ ਗਿਆ ਹੈ। ਪੁਲਿਸ ਹਮਲੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ। ਇਜ਼ਰਾਈਲ ਦੇ ਖਿਲਾਫ਼ ਪ੍ਰਦਰਸ਼ਨ ਅਕਸਰ ਉਸ ਖੇਤਰ ’ਚ ਹੁੰਦੇ ਹਨ ਜਿੱਥੇ ਗੋਲੀਬਾਰੀ ਹੋਈ ਸੀ। ਗਾਜ਼ਾ ਯੁੱਧ ਦੇ ਬਾਅਦ ਤੋਂ, ਇਜ਼ਰਾਈਲ ਦੇ ਖਿਲਾਫ਼ ਕਈ ਪ੍ਰਦਰਸ਼ਨ ਹੋਏ ਹਨ।

ਲੇਬਨਾਨ ਵਿੱਚ ਇਜ਼ਰਾਇਲੀ ਹਮਲੇ ’ਚ 20 ਦੀ ਹੋਈ ਮੌਤ

ਇਜ਼ਰਾਈਲ ਨੇ ਸ਼ਨੀਵਾਰ ਦੇਰ ਰਾਤ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿਚ ਇਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ 20 ਲੋਕਾਂ ਦੀ ਮੌਤ ਹੋ ਗਈ ਸੀ। ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਇਹ ਹਮਲਾ ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰ ਮੁਹੰਮਦ ਹੈਦਰ ਨੂੰ ਮਾਰਨ ਲਈ ਕੀਤਾ ਗਿਆ ਸੀ।

ਹਾਲਾਂਕਿ ਇੱਕ ਰਿਪੋਰਟ ਦੇ ਅਨੁਸਾਰ, ਹਿਜ਼ਬੁੱਲਾ ਨੇ ਕਿਹਾ ਕਿ ਹਮਲੇ ਵਿੱਚ ਉਸਦਾ ਕੋਈ ਵੀ ਵਿਅਕਤੀ ਨਹੀਂ ਮਾਰਿਆ ਗਿਆ। ਹਿਜ਼ਬੁੱਲਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਮਲੇ ਵਾਲੀ ਥਾਂ 'ਤੇ ਉਸ ਦਾ ਕੋਈ ਵੀ ਕਮਾਂਡਰ ਮੌਜੂਦ ਨਹੀਂ ਸੀ।ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਹਮਲੇ 'ਚ 66 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।

ਬੰਧਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਹਮਾਸ ਦੁਆਰਾ ਬੰਧਕਾਂ ਦੀ ਰਿਹਾਈ ਲਈ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਅਤੇ ਯੇਰੂਸ਼ਲਮ ਵਿੱਚ ਸ਼ਨੀਵਾਰ ਦੇਰ ਰਾਤ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਦੇਰ ਰਾਤ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ। ਇਸ ਤੋਂ ਪਹਿਲਾਂ ਹਮਾਸ ਨੇ ਦਾਅਵਾ ਕੀਤਾ ਸੀ ਕਿ ਉੱਤਰੀ ਗਾਜ਼ਾ ਵਿੱਚ ਬੰਧਕ ਬਣਾਈ ਗਈ ਇੱਕ ਇਜ਼ਰਾਈਲੀ ਮਹਿਲਾ ਦੀ ਮੌਤ ਹੋ ਗਈ ਹੈ।

ਹਮਾਸ ਦੇ ਅਲ-ਕਾਸਿਮ ਬ੍ਰਿਗੇਡਜ਼ ਦੇ ਬੁਲਾਰੇ ਨੇ ਕਿਹਾ ਕਿ ਦੁਸ਼ਮਣ ਦੀ ਇਕ ਮਹਿਲਾ ਕੈਦੀ ਮਾਰੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਲਾਕੇ ਵਿੱਚ ਅਜੇ ਵੀ ਇੱਕ ਹੋਰ ਮਹਿਲਾ ਕੈਦੀ ਮੌਜੂਦ ਹੈ, ਜਿਸ ਦੀ ਜਾਨ ਨੂੰ ਖਤਰਾ ਹੈ। ਰਿਪੋਰਟ ਮੁਤਾਬਕ ਇਸਰਾਈਲ ਦੀ ਫੌਜ ਇਸ ਇਲਾਕੇ 'ਚ ਵੱਡੇ ਪੱਧਰ 'ਤੇ ਫੌਜੀ ਕਾਰਵਾਈ ਕਰ ਰਹੀ ਹੈ।

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਔਰਤ ਦੀ ਮੌਤ ਨਾਲ ਜੁੜੀ ਜਾਣਕਾਰੀ 'ਤੇ ਕੋਈ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਆਈਡੀਐਫ ਨੇ ਕਿਹਾ ਕਿ ਔਰਤ ਦੀ ਮੌਤ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

(For more news apart from Shooting at the Israeli embassy in Jordan, attacker died, 3 police personnel were injured News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement