ਜਰਮਨੀ ਦੇ ਤੱਟ ’ਤੇ ਦੋ ਜਹਾਜ਼ ਟਕਰਾਏ, ਕਈ ਲੋਕ ਲਾਪਤਾ
Published : Oct 24, 2023, 4:25 pm IST
Updated : Oct 24, 2023, 4:25 pm IST
SHARE ARTICLE
Old Picture of ship
Old Picture of ship

ਬਰਤਾਨਵੀ ਝੰਡੇ ਵਾਲਾ ਜਹਾਜ਼ ਡੁੱਬਾ, ਲਾਪਤਾ ਲੋਕਾਂ ਦੀ ਭਾਲ ਜਾਰੀ

ਬਰਲਿਨ: ਜਰਮਨੀ ਦੇ ਤੱਟ ਤੋਂ ਦੂਰ ਉੱਤਰੀ ਸਾਗਰ ’ਚ ਮੰਗਲਵਾਰ ਨੂੰ ਦੋ ਮਾਲਬਰਦਾਰ ਜਹਾਜ਼ ਆਪਸ ’ਚ ਟਕਰਾ ਗਏ, ਜਿਸ ਤੋਂ ਬਾਅਦ ਕਈ ਲੋਕ ਲਾਪਤਾ ਹੋ ਗਏ। ਜਰਮਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਜਰਮਨੀ ਦੀ ‘ਸੈਂਟਰਲ ਕਮਾਂਡ ਫਾਰ ਮੈਰੀਟਾਈਮ ਐਮਰਜੈਂਸੀ’ ਨੇ ਦਸਿਆ ਕਿ ਹੇਲਗੋਲੈਂਡ ਟਾਪੂ ਤੋਂ ਕਰੀਬ 22 ਕਿਲੋਮੀਟਰ ਦੱਖਣ-ਪੱਛਮ ’ਚ ਮੰਗਲਵਾਰ ਤੜਕੇ ਪੋਲਸੀ ਅਤੇ ਵੇਰੀਟੀ ਨਾਂ ਦੇ ਦੋ ਜਹਾਜ਼ ਆਪਸ ’ਚ ਟਕਰਾ ਗਏ।

ਐਮਰਜੈਂਸੀ ਕਮਾਂਡ ਨੇ ਕਿਹਾ ਕਿ ਬਰਤਾਨਵੀ ਝੰਡੇ ਵਾਲਾ ਜਹਾਜ਼ ਜੋ ਹਾਦਸਾਗ੍ਰਸਤ ਹੋਇਆ ਉਹ ਡੁੱਬ ਗਿਆ। ਸੰਗਠਨ ਮੁਤਾਬਕ ਇਕ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਪਾਣੀ ’ਚੋਂ ਬਾਹਰ ਕੱਢ ਲਿਆ ਗਿਆ ਅਤੇ ਉਸ ਨੂੰ ਡਾਕਟਰੀ ਇਲਾਜ ਦਿਤਾ ਗਿਆ ਜਦਕਿ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਜਾਰੀ ਰੱਖ ਰਹੀਆਂ ਹਨ। ਸੰਸਥਾ ਮੁਤਾਬਕ ਇਹ 299 ਫੁੱਟ ਲੰਮਾ ਅਤੇ 46 ਫੁੱਟ ਚੌੜਾ ਜਹਾਜ਼ ਜਰਮਨੀ ਦੇ ਬ੍ਰੇਮਨ ਤੋਂ ਬ੍ਰਿਟੇਨ ਦੇ ਇਮਿੰਘਮ ਬੰਦਰਗਾਹ ਵਲ ਜਾ ਰਿਹਾ ਸੀ।

ਜਦਕਿ, ਦੂਜਾ ਵੱਡਾ ਜਹਾਜ਼ ਪੋਲਸੀ, ਜਿਸ ’ਤੇ ਬਹਾਮਾਸ ਦਾ ਝੰਡਾ ਸੀ, ਪਾਣੀ ’ਤੇ ਤੈਰਦਾ ਰਿਹਾ ਅਤੇ ਉਸ ’ਤੇ 22 ਲੋਕ ਸਵਾਰ ਸਨ। ਜਹਾਜ਼ ਹੈਮਬਰਗ ਤੋਂ ਕੋਰੂਆ, ਸਪੇਨ ਜਾ ਰਿਹਾ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement