ਮਾਂ ਨੇ 10 ਸਾਲਾ ਬੇਟੇ ਦੀ ਬਾਂਹ 'ਤੇ ਬਣਵਾਇਆ ਟੈਟੂ, ਲਿਖਵਾਇਆ ਆਪਣਾ ਨਾਂਅ
Published : Oct 24, 2022, 11:35 am IST
Updated : Oct 24, 2022, 1:34 pm IST
SHARE ARTICLE
Mom and tattoo artist arrested after 10-year-old child gets arm tattoo,
Mom and tattoo artist arrested after 10-year-old child gets arm tattoo,

ਦੱਸ ਦੇਈਏ ਕਿ ਅਮਰੀਕਾ ਵਿਚ ਸਿਰਫ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਟੈਟੂ ਬਣਵਾਉਣ ਦੀ ਇਜਾਜ਼ਤ ਹੈ।

 


ਵਾਸ਼ਿੰਗਟਨ: ਅਮਰੀਕਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ 'ਚ ਰਹਿਣ ਵਾਲੀ ਇਕ ਔਰਤ ਨੇ ਆਪਣੇ 10 ਸਾਲ ਦੇ ਬੇਟੇ ਦੇ ਹੱਥ 'ਤੇ ਆਪਣੇ ਨਾਂਅ ਦਾ ਟੈਟੂ ਬਣਵਾਇਆ ਹੈ। ਜਦੋਂ ਬੱਚਾ ਸਕੂਲ ਪਹੁੰਚਿਆ ਤਾਂ ਉਸ ਦੇ ਹੱਥ 'ਤੇ ਬਣੇ ਟੈਟੂ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ।

ਕ੍ਰਿਸਟਲ ਥਾਮਸ ਨਿਊਯਾਰਕ ਸਿਟੀ ਨੇੜੇ ਹਾਈਲੈਂਡ ਮੋਟਲ ਵਿਖੇ ਆਪਣੇ ਬੇਟੇ ਅਤੇ ਭਰਾ ਨਾਲ ਰਹਿੰਦੀ ਹੈ। ਇਕ ਦਿਨ ਉਸ ਨੂੰ ਪਤਾ ਲੱਗਿਆ ਕਿ ਆਸਟਿਨ ਸਮਿਥ ਨਾਂਅ ਦਾ ਵਿਅਕਤੀ ਘਰ ਦੇ ਨੇੜੇ ਹੀ ਟੈਟੂ ਬਣਵਾਉਂਦਾ ਹੈ। ਇਸ 'ਤੇ ਕ੍ਰਿਸਟਲ ਆਪਣੇ ਬੇਟੇ ਨਾਲ ਉਥੇ ਪਹੁੰਚੀ ਅਤੇ ਬੇਟੇ ਦੀ ਬਾਂਹ ਉੱਤੇ ਟੈਟੂ ਬਣਵਾਇਆ।

ਅਗਲੇ ਦਿਨ ਜਦੋਂ ਬੱਚਾ ਸਕੂਲ ਗਿਆ ਤਾਂ ਉਸ ਨੇ ਨਰਸ ਨੂੰ ਹੱਥਾਂ 'ਤੇ ਵੈਸਲੀਨ ਲਗਾਉਣ ਲਈ ਕਿਹਾ। ਇਸ 'ਤੇ ਨਰਸ ਨੇ ਬੱਚੇ ਦੀ ਮਾਂ ਦੇ ਨਾਂਅ ਦਾ ਵੱਡਾ ਟੈਟੂ ਦਿਖਾਇਆ। ਫਿਰ ਬੱਚੇ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਟੈਟੂ ਬਣਵਾਉਣ ਗਿਆ ਸੀ।

ਸਕੂਲ ਪ੍ਰਸ਼ਾਸਨ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਅਮਰੀਕਾ ਵਿਚ ਸਿਰਫ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਟੈਟੂ ਬਣਵਾਉਣ ਦੀ ਇਜਾਜ਼ਤ ਹੈ। ਪੁਲਿਸ ਨੇ ਟੈਟੂ ਬਣਾਉਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement