ਅਮਰੀਕਾ : ਸਿੱਖ ਨੂੰ ਕਤਲ ਕਰਨ ਦੇ ਦੋਸ਼ 'ਚ ਇਕ ਗ੍ਰਿਫ਼ਤਾਰ
Published : Aug 24, 2018, 10:18 am IST
Updated : Aug 24, 2018, 10:18 am IST
SHARE ARTICLE
Tarlok Singh
Tarlok Singh

ਅਮਰੀਕਾ ਵਿਚ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ 'ਤੇ ਕੀਤੀ ਗਈ ਹਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ..............

ਨਿਊਯਾਰਕ : ਅਮਰੀਕਾ ਵਿਚ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ 'ਤੇ ਕੀਤੀ ਗਈ ਹਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਵਿਅਕਤੀ ਪਿਛਲੇ ਹਫ਼ਤੇ ਨਿਊ ਜਰਸੀ ਵਿਚ ਅਪਣੇ ਸਟੋਰ 'ਚ ਮ੍ਰਿਤਕ ਮਿਲਿਆ ਸੀ। ਉਸ ਦੇ ਸਰੀਰ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਜ਼ਖ਼ਮ ਸਨ। ਬੀਤੇ ਤਿੰਨ ਹਫ਼ਤਿਆਂ ਦੌਰਾਨ ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਜੀ ਘਟਨਾ ਵਾਪਰੀ ਸੀ। ਜਾਣਕਾਰੀ ਮੁਤਾਬਕ ਤਰਲੋਕ ਸਿੰਘ ਨਾਮ ਦਾ ਸਿੱਖ ਵਿਅਕਤੀ ਵੀਰਵਾਰ ਨੂੰ ਅਪਣੇ ਹੀ ਸਟੋਰ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ ਸੀ।

ਉਨ੍ਹਾਂ ਦੀ ਛਾਤੀ 'ਤੇ ਚਾਕੂ ਮਾਰੇ ਜਾਣ ਦੇ ਨਿਸ਼ਾਨ ਸਨ। ਰੀਪੋਰਟ ਮੁਤਾਬਕ, ਐਸੈਕਸ ਕਾਉਂਟੀ ਦੇ ਸਾਂਭ ਸੰਭਾਲ ਪ੍ਰੌਸੀਕਿਊਟਰ ਰਾਬਰਟ ਲੌਰਿਨੋ ਨੇ ਦਸਿਆ ਕਿ ਨੇਵਾਰਕ ਦੇ 55 ਸਾਲ ਦਾ ਉਬਿਅਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਤਰਲੋਕ ਸਿੰਘ ਦੀ ਹਤਿਆ ਦਾ ਦੋਸ਼ ਲਗਾਇਆ ਗਿਆ ਹੈ। ਉਬਿਅਰਾ ਨੂੰ ਹਿਰਾਸਤ ਵਿਚ ਲੈਣ 'ਤੇ ਵੀਰਵਾਰ ਨੂੰ ਸੁਣਵਾਈ ਹੋਵੇਗੀ।  (ਪੀ.ਟੀ.ਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement