ਹੋਟਲ ਵਿਚ ਖਾਣਾ ਖਾਣ ਗਏ ਵਿਅਕਤੀ ਨਾਲ ਵਾਪਰੀ ਅਜਿਹੀ ਘਟਨਾ
Published : Jul 24, 2019, 6:34 pm IST
Updated : Jul 24, 2019, 6:34 pm IST
SHARE ARTICLE
Greece Hotel
Greece Hotel

ਵੀਡੀਉ ਹੋਈ ਜਨਤਕ

ਨਵੀਂ ਦਿੱਲੀ: ਗ੍ਰੀਸ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਬਹੁਤ ਜਨਤਕ ਹੋ ਰਹੀ ਹੈ। ਇਸ ਵੀਡੀਉ ਹੋਟਲ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਹੈ ਜਿਸ ਵਿਚ ਟੇਬਲ ਤੇ ਖਾਣਾ ਖਾ ਰਿਹਾ ਜੋੜਾ ਨਜ਼ਰ ਆ ਰਿਹਾ ਹੈ। ਖਾਣਾ ਖਾਂਦੇ ਸਮੇਂ ਉਸ ਨਾਲ ਕੁੱਝ ਅਜਿਹਾ ਵਾਪਰਦਾ ਹੈ ਕਿ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ। ਉਸ ਵਿਅਕਤੀ ਨਾਲ ਆਈ ਔਰਤ ਵੀ ਪਰੇਸ਼ਾਨ ਹੋ ਜਾਂਦੀ ਹੈ। ਉਹ ਸ਼ਖ਼ਸ ਅਚਾਨਕ ਉੱਠਦਾ ਹੈ ਤੇ ਨੇੜੇ ਘੁੰਮਣ ਲੱਗਦਾ ਹੈ ਕਿਉਂਕਿ ਉਸ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ।

Greece HotelGreece Hotel

ਵਿਅਕਤੀ ਦਾ ਗਲ ਬੰਦ ਹੋ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਉਸ ਦਾ ਖਾਣਾ ਗਲ ਵਿਚ ਫਸ ਗਿਆ ਹੈ। ਵਿਅਕਤੀ ਜ਼ੋਰ ਦੀ ਖੰਗਣ ਦੀ ਕੋਸ਼ਿਸ਼ ਕਰਦਾ ਕਰਦਾ ਹੈ ਤਾਂ ਜੋ ਖਾਣਾ ਨਿਕਲ ਜਾਵੇ। ਉਸ ਨੂੰ ਇੰਝ ਦੇਖ ਉਸ ਦੀ ਮਹਿਲਾ ਸਾਥੀ ਨੂੰ ਕੁਝ ਸਮਝ ਨਹੀਂ ਆਉਂਦਾ। ਵਿਅਕਤੀ ਦੀ ਹਾਲਤ ਖ਼ਰਾਬ ਹੁੰਦੇ ਦੇਖ ਹੋਟਲ ਦਾ ਮੈਨੇਜਰ ਵਾਸਿਲਿਸ ਪਟੇਲਾਕਿਸ ਆਉਂਦਾ ਹੈ ਤੇ ਦੇਖਦਾ ਹੈ ਕਿ ਸ਼ਖ਼ਸ ਦੇ ਗਲ ਵਿਚ ਖਾਣਾ ਅਟਕ ਗਿਆ ਹੈ ਤੇ ਉਸ ਦਾ ਗਲਾ ਬੰਦ ਹੋ ਗਿਆ ਹੈ।

ਉਹ ਤੁਰੰਤ ਸ਼ਖ਼ਸ ਨੂੰ ਪਿੱਛੇ ਤੋਂ ਚੁੱਕੇ ਹਨ ਤੇ ਉਸ ਨੂੰ ਐਮਰਜੈਂਸੀ ਪ੍ਰੋਸੀਜਰ ਹੇਈਮਲੀਚ ਮੈਨੂਏਵਰ ਦਿੰਦੇ ਹਨ। ਉਹ ਸ਼ਖ਼ਸ ਨੂੰ ਪਿੱਛੇ ਤੋਂ ਦੋਵੇਂ ਹੱਥਾਂ ਵਿਚ ਚੱਕ ਕੇ ਉਪਰ ਹੇਠਾਂ ਝਟਕਦੇ ਹਨ ਜਿਸ ਨਾ ਖਾਣਾ ਨਿਕਲ ਜਾਂਦਾ ਹੈ ਤੇ ਵਿਅਕਤੀ ਦਾ ਗਲ ਖੁੱਲ੍ਹ ਜਾਂਦਾ ਹੈ। ਇਸ ਸੀਸੀਟੀਵੀ ਵੀਡੀਓ ਨੂੰ ਹੋਟਲ ਦੇ ਮਾਲਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ।

ਇਹ ਵੀਡੀਓ ਇੱਕ ਸਬਕ ਵੀ ਦਿੰਦਾ ਹੈ ਕਿ ਜਦੋਂ ਕਿਸੇ ‘ਤੇ ਅਜਿਹੀ ਦਿੱਕਤ ਆਵੇ ਤਾਂ ਅਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹਾਂ। ਹੁਣ ਤਕ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement