ਇਥੋਪੀਆ ਦੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਬੰਬ ਧਮਾਕਾ, 1 ਦੀ ਮੌਤ, 132 ਜ਼ਖ਼ਮੀ
Published : Jun 24, 2018, 3:07 am IST
Updated : Jun 24, 2018, 3:07 am IST
SHARE ARTICLE
People During Rally
People During Rally

ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ 'ਚ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਅਬੀ ਅਹਿਮਦ ਦੇ ਸਮਰਥਨ ਵਿਚ ਆਯੋਜਿਤ ਰੈਲੀ 'ਚ ਹੋਏ ਗ੍ਰੇਨੇਡ ਹਮਲੇ ਵਿਚ ....

ਅਦੀਸ ਅਬਾਬਾ, ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ 'ਚ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਅਬੀ ਅਹਿਮਦ ਦੇ ਸਮਰਥਨ ਵਿਚ ਆਯੋਜਿਤ ਰੈਲੀ 'ਚ ਹੋਏ ਗ੍ਰੇਨੇਡ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 132 ਹੋਰ ਲੋਕ ਜ਼ਖ਼ਮੀ ਹੋ ਗਏ।ਇਥੋਪੀਆ ਦੇ ਸਿਹਤ ਮੰਤਰੀ ਆਮਿਰ ਅਮਨ ਨੇ ਇਹ ਜਾਣਕਾਰੀ ਦਿਤੀ। ਅਮਨ ਨੇ ਟਵਿਟਰ 'ਤੇ ਕਿਹਾ, ''ਹਮਲੇ ਵਿਚ ਜ਼ਖ਼ਮੀ ਇਕ ਵਿਅਕਤੀ ਦੀ ਬਲੈਕ ਲਾਈਨ ਹਸਪਤਾਲ 'ਚ ਮੌਤ ਹੋ ਗਈ ਹੈ।

ਮ੍ਰਿਤਕ ਦੇ ਪਰਵਾਰ ਅਤੇ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀ ਹਮਦਰਦੀ ਵਿਅਕਤ ਕਰਦਾ ਹਾਂ। ਇਹ ਬਹੁਤ ਬੁਰਾ ਹੋਇਆ ਹੈ ਪਰ ਇਸ ਨਾਲ ਸਾਡੀ ਏਕਤਾ ਕਦੀ ਨਹੀਂ ਟੁੱਟੇਗੀ।''ਇਸ ਤੋਂ ਪਹਿਲਾਂ ਫ਼ੌਜ ਮੁਖੀ ਫਿਤਸੁਮ ਅਰੇਗਾ ਨੇ ਟਵਿਟਰ 'ਤੇ ਜਾਣਕਾਰੀ ਦਿਤੀ ਸੀ ਕਿ ਅਣਪਛਾਤੇ ਲੋਕਾਂ ਨੇ ਰੈਲੀ 'ਤੇ ਗ੍ਰੇਨੇਡ ਹਮਲਾ ਕੀਤਾ ਤੇ ਹਮਲੇ ਵਿਚ ਕਈ ਲੋਕ ਮਾਰੇ ਗਏ ਹਨ। ਇਸ ਹਮਲੇ 'ਚ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਫ਼ੌਜ ਮੁਖੀ ਨੇ ਇਸ ਹਮਲੇ ਦੇ ਸ਼ੱਕੀਆਂ ਦੀ ਪਛਾਣ ਫ਼ਿਲਹਾਲ ਨਹੀਂ ਦੱਸੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement