ਉੁਤਰੀ ਬਗਦਾਦ ਵਿਚ ਆਤਮਘਾਤੀ ਹਮਲੇ 'ਚ ਸੱਤ ਮੌਤਾਂ
Published : May 24, 2018, 4:42 pm IST
Updated : May 24, 2018, 4:50 pm IST
SHARE ARTICLE
Iraq
Iraq

ਬਗਦਾਦ ਦੇ ਇਕ ਪਾਰਕ ਵਿਚ ਹੋਏ ਆਤਮਘਾਤੀ ਹਮਲੇ ਵਿਚ ਇਕ ਪੁਲਿਸ ਕਰਮੀ ਸਮੇਤ ਸੱਤ ਵਿਅਕਤੀਆਂ ਦੇ ਮਾਰੇ ਜਾਣ ਦੀ ..........

ਬਗਦਾਦ, 24 ਮਈ (ਏਜੰਸੀ): ਬਗਦਾਦ ਦੇ ਇਕ ਪਾਰਕ ਵਿਚ ਹੋਏ ਆਤਮਘਾਤੀ ਹਮਲੇ ਵਿਚ ਇਕ ਪੁਲਿਸ ਕਰਮੀ ਸਮੇਤ ਸੱਤ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰਾਂ ਬਾਰੇ ਏਜੰਸੀਆਂ ਨੂੰ ਪਤਾ ਲੱਗ ਗਿਆ ਸੀ ਪਰ ਉਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਰੋਕਿਆ ਜਾਂਦਾ ਉਹ ਪਾਰਕ ਦੇ ਵਿਚ ਵੜ ਗਏ ਅਤੇ ਉਨ੍ਹਾਂ ਨੇ ਧਮਾਕਾ ਕਰ ਕੇ ਅਪਣੇ ਆਪ ਨੂੰ ਉਡਾ ਲਿਆ ਜਿਸ ਨਾਲ ਇਕ ਪੁਲਿਸ ਕਰਮੀ ਤੇ ਛੇ ਆਮ ਲੋਕ ਮਾਰੇ ਗਏ।

Iraq blastIraq blast ਇਹ ਪਾਰਕ ਸ਼ੀਆ ਬਹੁ ਗਿਣਤੀ ਖੇਤਰ ਵਿਚ ਹੈ ਤੇ ਹਮਲਾਵਰ ਸ਼ੀਆ ਮੁਸਲਮਾਨਾਂ ਨੂੰ ਹੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇਹ ਘਟਨਾ ਸਥਾਨ ਸ਼ੋਅਲਾ ਜ਼ਿਲ੍ਹੇ ਵਿਚ ਹੈ। ਇਸ ਹਮਲੇ ਵਿਚ 16 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਿਰਕਯੋਗ ਹੈ ਕਿ 17 ਮਈ ਨੂੰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਇਆ ਸੀ। ਇਸ ਮਹੀਨੇ ਵਿਚ ਅਕਸਰ ਮੁਸਲਿਮ ਕੱਟੜਵਾਦੀ ਹਮਲੇ ਰੋਕ ਦਿੰਦੇ ਹਨ ਪਰ ਇਹ ਰਮਜ਼ਾਨ ਮਹੀਨੇ ਦਾ ਪਹਿਲਾ ਹਮਲਾ ਸੀ।

Location: Iraq, Baghdad

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement