ਘਰ 'ਚੋਂ ਮਿਲੇ 45 ਖ਼ਤਰਨਾਕ ਸੱਪ
Published : Mar 24, 2019, 1:34 pm IST
Updated : Mar 24, 2019, 1:34 pm IST
SHARE ARTICLE
45 dangerous snakes found at home
45 dangerous snakes found at home

ਬੇਸਮੈਂਟ 'ਚ ਕੇਬਲ ਠੀਕ ਕਰਨ ਗਏ ਵਿਅਕਤੀ ਨੂੰ ਦਿਸੇ ਸਨ ਸੱਪ

ਅਮਰੀਕਾ- ਘਰ ਵਿਚ ਜੇਕਰ ਇਕ ਸੱਪ ਦੇ ਹੋਣ ਦਾ ਪਤਾ ਲੱਗ ਜਾਵੇ ਤਾਂ ਘਬਰਾਹਟ ਅਤੇ ਡਰ ਨਾਲ ਹਰ ਕਿਸੇ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ ਪਰ ਜ਼ਰਾ ਸੋਚੋ ਉਸ ਵਿਅਕਤੀ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਘਰ ਵਿਚ ਇਕ ਨਹੀਂ ਬਲਕਿ 45 ਖ਼ਤਰਨਾਕ ਸੱਪ ਮੌਜੂਦ ਹਨ। ਇਹ ਘਟਨਾ ਅਮਰੀਕਾ ਦੇ ਟੈਕਸਾਸ ਵਿਚ ਰਹਿ ਰਹੇ ਇਕ ਵਿਅਕਤੀ ਨਾਲ ਵਾਪਰੀ ਦਰਅਸਲ ਇਕ ਦਿਨ ਉਸ ਦੀ ਕੇਬਲ ਤਾਰ ਖ਼ਰਾਬ ਹੋ ਗਈ ਤਾਂ ਉਹ ਕੇਬਲ ਠੀਕ ਕਰਨ ਲਈ ਘਰ ਦੇ ਹੇਠਾਂ ਬਣੇ ਬੇਸਮੈਂਟ ਵਿਚ ਗਿਆ ਪਰ ਹੇਠਾਂ ਦਾ ਖ਼ੌਫ਼ਨਾਕ ਮੰਜ਼ਰ ਦੇਖ ਕੇ ਉਸ ਦੇ ਹੋਸ਼ ਉੱਡ ਗਏ।

ਹੇਠਾਂ ਦੋ-ਤਿੰਨ ਰੈਟਿਲ ਸੱਪ ਬੈਠੇ ਸਨ।ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਨੂੰ 20 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਬਾਅਦ ਉਸ ਨੇ ਤੁਰੰਤ ਸੱਪ ਹਟਾਉਣ ਵਾਲੀ ਟੀਮ ਬਿੱਗ ਕੰਟਰੀ ਸਨੇਕ ਰਿਮੂਵਲ ਨੂੰ ਬੁਲਾਇਆ ਪਰ ਜਦੋਂ ਟੀਮ ਨੇ ਹੇਠਾਂ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਉਥੇ ਵੱਡੀ ਗਿਣਤੀ ਵਿਚ ਰੈਟਿਲ ਸਨੇਕ ਨਜ਼ਰ ਆਏ ਟੀਮ ਨੇ ਕੁੱਲ 45  ਸੱਪਾਂ ਨੂੰ ਫੜ ਕੇ ਦੂਰ ਜੰਗਲ ਵਿਚ ਛੱਡ ਦਿਤਾ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਟੈਕਸਾਸ ਵਿਚ ਇਸ ਤਰ੍ਹਾਂ ਵੱਡੀ ਗਿਣਤੀ ਵਿਚ ਸੱਪ ਮਿਲੇ ਹੋਣ ਇਸ ਤੋਂ ਪਹਿਲਾਂ ਸਾਲ 2018 ਵਿਚ ਇਕ ਘਰ ਤੋਂ 30 ਸੱਪ ਮਿਲੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement