ਫ਼ਰਾਂਸ ਦੀ ਸੁਪਰ ਮਾਰਕੀਟ 'ਚ ਅਤਿਵਾਦੀ ਹਮਲਾ, ਦੋ ਮੌਤਾਂ
Published : Mar 24, 2018, 3:49 am IST
Updated : Mar 24, 2018, 3:49 am IST
SHARE ARTICLE
Terrorist attack in France
Terrorist attack in France

ਫ਼ਰਾਂਸ ਦੇ ਗ੍ਰਹਿ ਮੰਤਰੀ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

 ਫ਼ਰਾਂਸ ਦੇ ਟੂਲੋ ਸ਼ਹਿਰ ਵਿਚ ਸ਼ੁਕਰਵਾਰ ਨੂੰ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ। ਪਹਿਲੀ ਘਟਨਾ ਸ਼ਹਿਰ ਦੇ ਕਾਰਕਾਸੋਨ ਇਲਾਕੇ 'ਚ ਹੋਈ, ਜਿਥੇ ਇਕ ਬੰਦੂਕਧਾਰੀ ਹਮਲਾਵਰ ਨੇ ਇਕ ਪੁਲਿਸ ਵਾਲੇ ਨੂੰ ਗੋਲੀ ਮਾਰ ਦਿਤੀ।ਦੂਜੀ ਘਟਨਾ ਟ੍ਰੇਬੇਸ ਇਲਾਕੇ 'ਚ ਹੋਈ। ਇਥੇ ਹਮਲਾਵਰ ਨੇ ਇਕ ਸੁਪਰ ਮਾਰਕੀਟ 'ਚ ਗੋਲੀਬਾਰੀ ਕੀਤੀ। ਇਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਕੁਝ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ। ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫ਼ਰਾਂਸ ਦੇ ਗ੍ਰਹਿ ਮੰਤਰੀ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Terrorist attack in FranceTerrorist attack in France

ਮੀਡੀਆ ਰੀਪੋਰਟ ਮੁਤਾਬਕ  ਸੁਪਰ ਮਾਰਕੀਟ 'ਚ ਹੋਏ ਅਤਿਵਾਦੀ ਹਮਲੇ ਵਿਚ 12 ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਸੁਪਰ ਮਾਰਕੀਟ ਦੀ ਘੇਰਾਬੰਦੀ ਕਰ ਦਿਤੀ। ਹਮਲਾਵਾਰ ਸ਼ੁਕਰਵਾਰ ਸਵੇਰੇ ਲਗਭਗੇ 11:15 ਵਜੇ ਟ੍ਰੇਬੇਸ ਦੇ ਸੁਪਰ ਮਾਰਕੀਟ 'ਚ ਦਾਖ਼ਲ ਹੋਇਆ ਸੀ। ਜ਼ਿਕਰਯੋਗ ਹੈ ਕਿ ਫ਼ਰਾਂਸ ਸੀਰੀਆ ਅਤੇ ਇਰਾਕ 'ਚ ਅਮਰੀਕੀ ਫ਼ੌਜ ਦਾ ਸਾਥ ਦਿੰਦਾ ਰਿਹਾ ਹੈ। ਇਸ ਲਈ ਆਈ.ਐਸ.ਆਈ.ਐਸ. ਉਸ ਨੂੰ ਨਿਸ਼ਾਨਾ ਬਣਾ ਰਿਹਾ ਹੈ।ਅਮਰੀਕੀ ਅਗਵਾਈ ਵਾਲੀ ਫ਼ੌਜ ਨੂੰ ਫ਼ਰਾਂਸ ਦੀ ਫ਼ੌਜ ਵੀ ਅਤਿਵਾਦ ਵਿਰੁਧ ਲੜਾਈ ਲੜਨ 'ਚ ਸਹਿਯੋਗ ਦੇ ਰਹੀ ਹੈ। ਫ਼ਰਾਂਸ ਸੀਰੀਆ ਤੇ ਈਰਾਕ ਵਿਚ ਹੀ ਨਹੀਂ, ਮਾਲੀ ਤੇ ਲੀਬੀਆ 'ਚ ਵੀ ਅਮਰੀਕੀ ਫ਼ੌਜ ਦਾ ਸਾਥ ਦੇ ਚੁੱਕਾ ਹੈ। ਪੂਰੇ ਯੂਰਪ 'ਚ ਫ਼ਰਾਂਸ ਵਿਚ ਹੀ ਸੱਭ ਤੋਂ ਵੱਧ ਮੁਸਲਮਾਨ ਰਹਿੰਦੇ ਹਨ। ਅਜਿਹੇ 'ਚ ਆਈ.ਐਸ. ਇਥੇ ਅਪਣਾ ਸਲੀਪਰ ਸੈਲ ਆਸਾਨੀ ਨਾਲ ਸਰਗਰਮ ਕਰ ਲੈਂਦਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement