ਅਗਵਾਹ ਕੀਤੇ 18 ਭਾਰਤੀਆਂ ਨੂੰ ਕੀਤਾ ਰਿਹਾਅ 
Published : Dec 23, 2019, 11:54 am IST
Updated : Apr 9, 2020, 11:03 pm IST
SHARE ARTICLE
File Photo
File Photo

ਨਾਈਜੀਰੀਆ ਤੱਟ ਨੇੜੇ ਸਮੁੰਦਰੀ ਲੁਟੇਰਿਆਂ ਵੱਲੋਂ ਹਾਂਗਕਾਂਗ ਦੇ ਇਕ ਪੋਤ ਤੋਂ ਅਗਵਾਹ ਕੀਤੇ ਗਏ 18 ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ..

ਅਬੁਜਾ - ਨਾਈਜੀਰੀਆ ਤੱਟ ਨੇੜੇ ਸਮੁੰਦਰੀ ਲੁਟੇਰਿਆਂ ਵੱਲੋਂ ਹਾਂਗਕਾਂਗ ਦੇ ਇਕ ਪੋਤ ਤੋਂ ਅਗਵਾਹ ਕੀਤੇ ਗਏ 18 ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਨਾਈਜੀਰੀਆ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਦਿੱਤੀ। ਸਮੁੰਦਰੀ ਘਟਨਾਵਾਂ 'ਤੇ ਨਜ਼ਰ ਰੱਖਣ ਵਾਲੀ ਏਜੰਸੀ ਏ. ਆਰ. ਐੱਕਸ. ਮੁਤਾਬਕ 3 ਦਸੰਬਰ ਨੂੰ ਸਮੁੰਦਰੀ ਲੁਟੇਰਿਆਂ ਨੇ ਜਹਾਜ਼ 'ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਨੂੰ ਸਵਾਰ 19 ਲੋਕਾਂ ਨੂੰ ਅਗਵਾਹ ਕਰ ਲਿਆ ਸੀ ਅਤੇ ਇਨ੍ਹਾਂ 'ਚੋਂ 18 ਭਾਰਤੀ ਸਨ।

 

ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਨਾਈਜੀਰੀਆਈ ਨੌ-ਸੈਨਾ ਅਤੇ ਪੋਤ ਦੀ ਕੰਪਨੀ ਨੇ 18 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ, ਜਿਨ੍ਹਾਂ ਦਾ ਐੱਮ. ਟੀ. ਨੇਵੇ ਕਾਂਸਟੇਲੇਸ਼ਨ ਜਹਾਜ਼ ਤੋਂ 3 ਦਸੰਬਰ ਨੂੰ ਅਗਵਾਹ ਕੀਤਾ ਗਿਆ ਸੀ।

ਸੂਤਰਾਂ ਨੇ ਦੱਸਿਆ ਕਿ ਭਾਰਤੀਆਂ ਦੇ ਅਗਵਾਹ ਹੋਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਮਦਦ ਲਈ ਨਾਈਜੀਰੀਆਈ ਏਜੰਸੀਆਂ ਤੋਂ ਮਦਦ ਮੰਗੀ ਸੀ। ਦੱਸ ਦਈਏ ਕਿ 18 ਭਾਰਤੀ ਅਗਵਾਹ ਕਰਨ ਤੋਂ ਬਾਅਦ ਅਫਰੀਕਾ ਦੇ ਪੱਛਮੀ ਤੱਟ ਦੇ ਕੋਲ ਸਮੁੰਦਰੀ ਲੁਟੇਰੇ ਨੇ ਇੱਕ ਵਪਾਰਕ ਸਮੁੰਦਰੀ ਜਹਾਜ਼ ਵਿਚ ਸਵਾਰ 20 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ, “15 ਦਸੰਬਰ ਨੂੰ ਅਫ਼ਰੀਕਾ ਦੇ ਪੱਛਮੀ ਤੱਟ‘ ਤੇ ਡੂੰਘੇ ਸਮੁੰਦਰੀ ਜਹਾਜ਼ ਵਿਚ ਐਮਟੀ ਡਿਊਕ ਚਾਲਕ ਦਲ ਦੇ 20 ਮੈਂਬਰਾਂ ਦੇ ਅਗਵਾ ਹੋਣ 'ਤੇ ਅਸੀਂ ਬਹੁਤ ਚਿੰਤਾ ਵਿਚ ਹਾਂ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement