US News : ਅਮਰੀਕਾ ਵਿਚ ਭਾਰਤੀ ਮੂਲ ਦਾ ਡਾਕਟਰ ਜਿਣਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ 

By : BALJINDERK

Published : Aug 23, 2024, 12:34 pm IST
Updated : Aug 23, 2024, 12:41 pm IST
SHARE ARTICLE
ਮੁਲਜ਼ਮ ਉਮੇਰ ਏੇਜਾਜ਼
ਮੁਲਜ਼ਮ ਉਮੇਰ ਏੇਜਾਜ਼

US News : ਹਸਪਤਾਲ ਵਿਚ ਲਗਾ ਰੱਖੇ ਸਨ ਗੁਪਤ ਕੈਮਰੇ

US News : ਸੈਕਰਾਮੈਂਟੋ ਦੇ ਰੋਚੈਸਟਰ ਹਿਲਜ਼, ਮਿਸ਼ੀਗਨ ਵਾਸੀ ਭਾਰਤੀ ਮੂਲ ਦੇ ਫਿਜ਼ੀਸ਼ੀਅਨ ਉਮੇਰ ਏਜਾਜ਼ (40) ਨੂੰ ਜਿਣਸੀ ਸ਼ੋਸ਼ਣ ਅਪਰਾਧ ਦੇ ਕਈ ਮਾਮਲਿਆਂ ਵਿਚ ਗ੍ਰਿਫ਼ਤਾਰ ਕਰ ਲੈਣ ਦੀ ਖ਼ਬਰ ਹੈ। ਉਸ ਉਪਰ ਬਾਲਗਾਂ ਤੇ ਬੱਚਿਆਂ ਨਾਲ ਜਿਣਸੀ ਸ਼ੋਸ਼ਣ ਅਪਰਾਧ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਨਾਂ ਦੋਸ਼ਾਂ ਵਿਚ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ, ਨਿਰਵਸਤਰ ਵਿਅਕਤੀਆਂ ਦੀਆਂ ਤਸਵੀਰਾਂ ਖਿੱਚਣ ਤੇ ਅਪਰਾਧ ਲਈ ਕੰਪਿਊਟਰ ਦੀ ਵਰਤੋਂ ਕਰਨੇ ਦੇ ਦੋਸ਼ ਸ਼ਾਮਿਲ ਹਨ। ਉਸ ਨੇ ਕਥਿਤ ਤੌਰ 'ਤੇ ਕੱਪੜੇ ਬਦਲਣ ਵਾਲੇ ਕਮਰਿਆਂ, ਨਹਾਉਣ ਵਾਲੇ ਕਮਰਿਆਂ, ਹਸਪਤਾਲ ਦੇ ਕਮਰਿਆਂ ਤੇ ਹੋਰ ਨਿੱਜੀ ਸਥਾਨਾਂ 'ਤੇ ਗੁਪਤ ਰੂਪ ਵਿਚ ਕੈਮਰੇ ਲਾਏ ਹੋਏ ਸਨ ਜਿਨਾਂ ਰਾਹੀਂ ਉਹ ਪੀੜਤਾਂ ਦੀਆਂ ਗਤੀਵਿਧੀਆਂ ਵੇਖਦਾ ਸੀ। 

ਇਹ ਵੀ ਪੜੋ: Special article : ਸਮੇਂ ਨੇ ਬਦਲੇ ਬਜ਼ੁਰਗਾਂ ਦੇ ਹਾਲਾਤ

ਓਕਲੈਂਡ ਕਾਊਂਟੀ ਸ਼ੈਰਿਫ ਮਾਈਕਲ ਬੋਚਰਡ ਅਨੁਸਾਰ ਡਾਕਟਰ ਵੱਲੋਂ ਰਿਕਾਰਡ ਕੀਤੇ ਕੁਝ ਦ੍ਰਿਸ਼ ਤੇ ਖਿੱਚੀਆਂ ਤਸਵੀਰਾਂ ਪ੍ਰੇਸ਼ਾਨ ਕਰ ਦੇਣ ਵਾਲੀਆਂ ਹਨ। ਏਜਾਜ਼ ਭਾਰਤੀ ਨਾਗਰਿਕ ਹੈ ਤੇ ਉਹ 2011 ਤੋਂ ਅਮਰੀਕਾ ਵਿਚ ਰਹਿ ਰਿਹਾ ਹੈ। ਏਜਾਜ਼ ਵਿਆਹ ਹੋਇਆ ਹੈ ਤੇ ਉਸ ਦੇ 2 ਨੌਜਵਾਨ ਬੱਚੇ ਹਨ। ਏਜਾਜ਼ ਦੀ ਗ੍ਰਿਫਤਾਰੀ ਉਸ ਦੀ ਪਤਨੀ ਵੱਲੋਂ ਸ਼ਿਕਾਇਤ ਕਰਨ 'ਤੇ ਹੋਈ ਜਾਂਚ ਤੋਂ ਬਾਅਦ ਕੀਤੀ ਗਈ ਹੈ।

(For more news apart from   Doctor of Indian origin in America arrested in case of sexual harassment News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement