ਨਾਈਜੀਰੀਆ 'ਚ ਤਿੰਨ ਭਾਰਤੀ ਨੌਜਵਾਨਾਂ ਨੂੰ ਕੀਤਾ ਗਿਆ ਅਗਵਾ, ਮੰਗੀ ਵੱਡੀ ਰਕਮ
Published : Mar 23, 2018, 1:30 pm IST
Updated : Mar 23, 2018, 1:30 pm IST
SHARE ARTICLE
kidnap
kidnap

ਨਾਈਜੀਰੀਆ 'ਚ ਕਾਂਗੜਾ ਜ਼ਿਲੇ ਦੇ ਤਿੰਨ ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਛੱਡਣ ਲਈ 11 ਮਿਲੀਅਨ ਨਾਇਰਾ ਕਰੰਸੀ ਦੀ ਫਿਰੌਤੀ...

ਨਾਈਜੀਰੀਆ : ਨਾਈਜੀਰੀਆ 'ਚ ਕਾਂਗੜਾ ਜ਼ਿਲੇ ਦੇ ਤਿੰਨ ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਛੱਡਣ ਲਈ 11 ਮਿਲੀਅਨ ਨਾਇਰਾ ਕਰੰਸੀ ਦੀ ਫਿਰੌਤੀ ਮੰਗੀ ਹੈ। ਮਰਚੈਂਟ ਨੇਵੀ 'ਚ ਤਾਇਨਾਤ 3 ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਜੰਗਲ 'ਚ ਬੰਧਕ ਬਣਾ ਕੇ ਰਖਿਆ ਹੋਇਆ ਹੈ। ਹਿਮਾਚਲ ਦੇ ਵਿਕਾਸ ਖੰਡ ਨਗਰੋਟਾ ਸੂਰੀਆਂ ਦੀ ਪੰਚਾਇਤ ਸੁਕਨਾੜਾ ਦਾ ਨੌਜਵਾਨ ਸੁਸ਼ੀਲ ਪਿਛਲੇ 2 ਮਹੀਨਿਆਂ ਤੋਂ ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਕੈਦ 'ਚ ਹੈ। ਇਸ ਦੇ ਇਲਾਵਾ ਦੋ ਹੋਰ ਨੌਜਵਾਨ ਅਜੈ ਕੁਮਾਰ ਨਿਵਾਸੀ ਪਾਲਮਪੁਰ ਅਤੇ ਪੰਕਜ ਨਿਵਾਸੀ ਸਮਲੋਟੀ (ਨਗਰੋਟਾ ਬਗਵਾਂ) ਦੇ ਹਨ। 

kidnapkidnap

ਮਰਚੈਂਟ ਨੇਵੀ 'ਚ ਤਾਇਨਾਤ ਸੁਸ਼ੀਲ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਕੰਪਨੀਆਂ ਨਾਲ ਕੰਮ ਕਰ ਰਿਹਾ ਸੀ। ਉਸ ਦੇ ਸਮੁੰਦਰੀ ਜਹਾਜ਼ ਨੂੰ ਨਾਈਜੀਰੀਆ 'ਚ ਹਾਈਜੈਕ ਕਰ ਲਿਆ ਗਿਆ ਹੈ। ਸੁਸ਼ੀਲ, ਅਜੈ ਅਤੇ ਪੰਕਜ ਨੂੰ ਜੰਗਲ 'ਚ ਰੱਖਿਆ ਗਿਆ ਹੈ। 12 ਮਾਰਚ ਨੂੰ ਫੋਨ ਕਰ ਕੇ ਸੁਸ਼ੀਲ ਨੇ ਪਰਿਵਾਰ ਵਾਲਿਆਂ ਨੂੰ ਅਗਵਾ ਕੀਤੇ ਜਾਣ ਬਾਰੇ ਜਾਣਕਾਰੀ ਦਿਤੀ। ਸੁਸ਼ੀਲ ਨੇ ਅਪਣੇ ਭਰਾ ਨੂੰ ਫੋਨ 'ਤੇ ਦਸਿਆ ਕਿ 17 ਸਮੁੰਦਰੀ ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਰਖਿਆ ਹੋਇਆ ਹੈ। ਇਸ ਦੇ ਬਾਅਦ ਫੋਨ ਕੱਟ ਦਿਤਾ ਗਿਆ। ਅਗਲੇ ਦਿਨ ਫਿਰ ਤੋਂ ਸੁਸ਼ੀਲ ਦੇ ਘਰ ਉਸ ਦਾ ਫੋਨ ਆਇਆ। ਇਸ 'ਚ ਉਸ ਨੇ ਲੁਟੇਰਿਆਂ ਵਲੋਂ ਮੰਗੀ ਫਿਰੌਤੀ ਦੀ ਰਕਮ ਦਾ ਜ਼ਿਕਰ ਕੀਤਾ। ਪਰਿਵਾਰ ਵਾਲਿਆਂ ਨੇ ਸੁਸ਼ੀਲ ਦੀ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਮੁੰਦਰੀ ਲੁਟੇਰਿਆਂ ਨਾਲ ਸੰਪਰਕ 'ਚ ਹਨ। ਸੁਸ਼ੀਲ ਦੇ ਭਰਾ ਵਿਨੈ ਕੁਮਾਰ ਨੇ ਦਸਿਆ ਕਿ 3 ਦਿਨਾਂ 'ਚ ਇਕ ਵਾਰ ਸਮੁੰਦਰੀ ਲੁਟੇਰੇ ਉਨ੍ਹਾਂ ਨਾਲ ਸੁਸ਼ੀਲ ਦੀ ਗੱਲ ਕਰਵਾਉਂਦੇ ਹਨ। 

kidnapkidnap

ਪਰਿਵਾਰਾਂ ਨੇ ਮੰਗੀ ਸਰਕਾਰੀ ਮਦਦ— 
ਤਿੰਨਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ। ਸੁਸ਼ੀਲ ਦੇ ਭਰਾ ਅਮਿਤ ਧੀਮਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ ਹੈ। ਅਜੇ ਤਕ ਉਨ੍ਹਾਂ ਨੂੰ ਸਰਕਾਰ ਵਲੋਂ ਕੋਈ ਜਵਾਬ ਨਹੀਂ ਮਿਲਿਆ। ਐਸ. ਪੀ. ਸੰਤੋਸ਼ ਪਟਿਆਲ ਨੇ ਦਸਿਆ ਕਿ ਨੌਜਵਾਨਾਂ ਦੇ ਅਗਵਾ ਹੋਣ ਦੀ ਸਰਕਾਰੀ ਜਾਣਕਾਰੀ ਨਹੀਂ ਮਿਲੀ। ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Location: Zimbabwe, Bulawayo, Bulawayo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement