13 ਸਾਲ ਪਹਿਲਾਂ ਗੁੰਮ ਹੋਈ ਡਾਇਮੰਡ ਰਿੰਗ, ਮਿਲੀ ਗਾਜਰ ਦੇ ਵਿੱਚੋਂ
Published : Aug 18, 2017, 9:40 am IST
Updated : Mar 23, 2018, 12:03 pm IST
SHARE ARTICLE
Diamond ring in ginger
Diamond ring in ginger

ਜੇਕਰ ਕੋਈ ਪਸੰਦੀਦਾ ਚੀਜ ਖੋਹ ਜਾਵੇ ਅਤੇ ਲੰਬੇ ਸਮੇਂ ਤੱਕ ਨਾ ਮਿਲੇ ਤਾਂ ਫਿਰ ਉਸਦੇ ਮਿਲਣ ਦੀ ਉਮੀਦ ਘੱਟ ਹੀ ਰਹਿੰਦੀ ਹੈ ਪਰ..

ਜੇਕਰ ਕੋਈ ਪਸੰਦੀਦਾ ਚੀਜ ਖੋਹ ਜਾਵੇ ਅਤੇ ਲੰਬੇ ਸਮੇਂ ਤੱਕ ਨਾ ਮਿਲੇ ਤਾਂ ਫਿਰ ਉਸਦੇ ਮਿਲਣ ਦੀ ਉਮੀਦ ਘੱਟ ਹੀ ਰਹਿੰਦੀ ਹੈ ਪਰ ਕੈਨੇਡਾ ਵਿੱਚ ਇੱਕ ਮਹਿਲਾ ਨੂੰ ਉਸਦੀ ਡਾਇਮੰਡ ਰਿੰਗ 13 ਸਾਲ ਬਾਅਦ ਇੱਕ ਗਾਜਰ ਦੇ ਵਿੱਚੋਂ ਮਿਲ ਗਈ ਹੈ। ਦਰਅਸਲ ਮਹਿਲਾ ਦੀ ਡਾਇਮੰਡ ਰਿੰਗ ਉਸਦੇ ਬਗੀਚੇ ਵਿੱਚ ਖੋਹ ਗਈ ਸੀ। ਇਹ ਰਿੰਗ ਉਸਨੂੰ ਉਸਦੇ ਪਤੀ ਨੇ 2004 'ਚ ਦਿੱਤੀ ਸੀ। ਰਿੰਗ ਗੁਆਚਣ ਨਾਲ ਕਿਤੇ ਉਸਦਾ ਪਤੀ ਦੁਖੀ ਨਾ ਹੋ ਜਾਵੇ ਇਸ ਲਈ ਉਸਨੇ ਇਹ ਗੱਲ ਸਿਰਫ ਆਪਣੇ ਬੇਟੇ ਨੂੰ ਦੱਸੀ ਅਤੇ ਉਵੇਂ ਹੀ ਇੱਕ ਨਕਲੀ ਰਿੰਗ ਬਣਵਾ ਕੇ ਪਹਿਨਣ ਲੱਗੀ।

13 ਸਾਲ ਬਾਅਦ ਜਦੋਂ ਉਹ ਸੋਮਵਾਰ ਨੂੰ ਆਪਣੀ ਬਹੂ ਦੇ ਨਾਲ ਆਪਣੇ ਘਰ ਦੇ ਗਾਰਡਨ ਵਿੱਚ ਲੱਗੀ ਸਬਜੀਆਂ ਕੱਢ ਰਹੀ ਸੀ ਤਾਂ ਇੱਕ ਗਾਜਰ ਵਿੱਚ ਉਸਨੂੰ ਇਹ ਰਿੰਗ ਫਸੀ ਹੋਈ ਦਿਖੀ। ਰਿੰਗ ਦੇਖਣ  ਦੇ ਬਾਅਦ ਮੈਰੀ ਨਾਮ ਦੀ ਇਸ ਮਹਿਲਾ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਹਾਲਾਂਕਿ ਮੈਰੀ ਦੇ ਪਤੀ ਦਾ ਹੁਣ ਦੇਹਾਂਤ ਹੋ ਗਿਆ ਹੈ ਪਰ ਮੈਰੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਨੇ ਆਪਣੇ ਪਤੀ ਤੋਂ ਸੱਚ ਛੁਪਾਇਆ। ਮੈਰੀ ਕਹਿੰਦੀ ਹੈ ਕਿ ਉਹ ਹੁਣ ਇਸ ਅੰਗੂਠੀ ਨੂੰ ਜ਼ਿਆਦਾ ਸਾਵਧਾਨੀ ਨਾਲ ਰੱਖੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement