ਪਾਕਿ ’ਚ ਸੰਸਦ ਮੈਂਬਰ ਨੇ 14 ਸਾਲਾ ਕੁੜੀ ਨਾਲ ਕੀਤਾ ਵਿਆਹ
Published : Feb 23, 2021, 10:13 pm IST
Updated : Feb 23, 2021, 10:13 pm IST
SHARE ARTICLE
Pakistani MP
Pakistani MP

ਕੁੜੀ ਦੇ ਜਨਮ ਪ੍ਰਮਾਣ ਪੱਤਰ ਮੁਤਾਬਕ ਉਸ ਦੀ ਉਮਰ ਸਿਰਫ਼ 14 ਸਾਲ ਹੈ

ਬਲੂਚਿਸਤਾਨ : ਬਲੂਚਿਸਤਾਨ ਤੋਂ ਸੰਸਦ ਮੈਂਬਰ ਮੌਲਾਨਾ ਸਲਾਹੁਦੀਨ ਆਯੂਬੀ ਨੇ 14 ਸਾਲਾ ਕੁੜੀ ਨਾਲ ਵਿਆਹ ਕਰ ਲਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਔਰਤਾਂ ਲਈ ਕੰਮ ਕਰਨ ਵਾਲੇ ਇਕ ਐੱਨਜੀਓ ਨੇ ਸੰਸਦ ਮੈਂਬਰ ਦੀ ਸ਼ਿਕਾਇਤ ਕੀਤੀ। ਜਮੀਅਤ ਉਲੇਮਾ ਏ ਇਸਲਾਮ ਦੇ ਬਲੂਚਿਸਾਨ ਤੋਂ ਸੰਸਦ ਮੈਂਬਰ ਮੌਲਾਨਾ ਸਲਾਹੁਦੀਨ ਆਯੂਬੀ ਦੀ ਸ਼ਿਕਾਇਤ ਚਿਤਰਲ ਦੇ ਇਕ ਮਹਿਲਾ ਸੰਗਠਨ ਨੇ ਕੀਤੀ ਤੇ ਦਸਿਆ ਕਿ ਉਕਤ ਸੰਸਦ ਮੈਂਬਰ ਨੇ ਸਰਕਾਰੀ ਹਾਈ ਸਕੂਲ ਲੜਕੀਆਂ ਦੀ ਇਕ ਵਿਦਿਆਰਥਣ ਨਾਲ ਵਿਆਹ ਕਰ ਲਿਆ ਹੈ।

girl Rapegirl

ਸੰਸਥਾ ਨੇ ਕੁੜੀ ਦਾ ਜਨਮ ਪ੍ਰਮਾਣ ਪੱਤਰ ਵੀ ਦਿਤੇ, ਜਿਸ ਤੋਂ ਪਤਾ ਲੱਗਾ ਕਿ ਉਹ ਸਿਰਫ਼ 14 ਸਾਲ ਦੀ ਹੈ। ਪੁਲਿਸ ਅਨੁਸਾਰ ਅਜੇ ਜਾਂਚ ਕੀਤੀ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਨਾਬਾਲਗਾ ਨਾਲ ਵਿਆਹ ਕਰਨ ’ਤੇ ਪਾਕਿਸਤਾਨ ਵਿਚ ਵੀ ਸਖ਼ਤ ਸਜ਼ਾ ਦਾ ਕਾਨੂੰਨ ਹੈ। ਇਥੋਂ ਤਕ ਕਿ ਕੁੜੀ ਦੇ ਮਾਤਾ ਪਿਤਾ ਨੂੰ ਵੀ ਸਜ਼ਾ ਹੋ ਸਕਦੀ ਹੈ।

Pakistani MPPakistani MP

ਇਕ ਹੋਰ ਘਟਨਾ ’ਚ ਇਮਰਾਨ ਖ਼ਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ ਏ ਇਨਸਾਫ਼ ਦੇ ਨੇਤਾ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਕ ਪੱਤਰਕਾਰ ਸੈਫੁੱਲਾ ਜੇਨ ਨੂੰ ਅਗਵਾ ਕਰ ਲਿਆ। ਉਸ ਨੂੰ ਪਾਰਟੀ ਦੇ ਚਾਰਸੱਡਾ ਦਫ਼ਤਰ ’ਚ ਲੈ ਗਿਆ। ਇਥੇ ਉਸ ਦੇ ਕੱਪੜੇ ਉਤਾਰ ਕੇ ਤਸੀਹੇ ਦਿਤੇ ਤੇ ਵੀਡੀਉ ਵੀ ਬਣਾਈ। ਇਸ ਘਟਨਾ ਦੀ ਜਾਣਕਾਰੀ ਪੱਤਰਕਾਰ ਨੇ ਪ੍ਰੈੱਸ ਕਲੱਬ ’ਚ ਦਿੰਦੇ ਹੋਏ ਨਿਆਂਇਕ ਜਾਂਚ ਤੇ ਇਨਸਾਫ਼ ਦੀ ਮੰਗ ਕੀਤੀ।   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement