Brazil Accident News: ਬ੍ਰਾਜ਼ੀਲ 'ਚ ਸੜਕ ਹਾਦਸੇ 'ਚ 38 ਲੋਕਾਂ ਦੀ ਮੌਤ, ਟਰੱਕ ਅਤੇ ਬੱਸ ਦੀ ਟੱਕਰ 'ਚ ਜ਼ਿੰਦਾ ਸੜੇ ਲੋਕ
Published : Dec 22, 2024, 8:45 am IST
Updated : Dec 22, 2024, 11:50 am IST
SHARE ARTICLE
Brazil Accident News In punjabi
Brazil Accident News In punjabi

Brazil Accident News: ਟਰੱਕ ਨਾਲ ਟੱਕਰ ਹੋਣ ਕਾਰਨ ਬੱਸ ਨੂੰ ਲੱਗੀ ਅੱਗ

Brazil Accident News In punjabi : ਭਾਰਤ 'ਚ ਰਾਜਸਥਾਨ ਦੇ ਜੈਪੁਰ 'ਚ ਭਿਆਨਕ ਹਾਦਸੇ ਅਤੇ ਅੱਗ ਨੇ ਲੋਕਾਂ ਦੇ ਦਿਲ ਹਿਲਾ ਕੇ ਰੱਖ ਦਿੱਤੇ ਸਨ। ਅਜਿਹਾ ਹੀ ਇੱਕ ਦਰਦਨਾਕ ਅਤੇ ਭਿਆਨਕ ਹਾਦਸਾ ਬ੍ਰਾਜ਼ੀਲ ਵਿਚ ਵੀ ਵਾਪਰਿਆ ਹੈ। ਇਥੇ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ ਤੇ ਟੱਕਰ ਹੁੰਦਿਆਂ ਹੀ ਬੱਸ ਨੂੰ ਅੱਗ ਲੱਗ ਗਈ, ਜਿਸ ਨੇ ਕੁਝ ਹੀ ਸਮੇਂ 'ਚ ਪੂਰੀ ਬੱਸ ਨੂੰ ਆਪਣੀ ਲਪੇਟ 'ਚ ਲੈ ਲਿਆ।

ਹਾਦਸੇ ਦੌਰਾਨ ਪਿੱਛੋਂ ਆ ਰਹੀ ਇਕ ਕਾਰ ਵੀ ਬੱਸ ਨਾਲ ਟਕਰਾ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 38 ਲੋਕਾਂ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਚ ਕਰੀਬ 45 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 38 ਦੀ ਮੌਤ ਹੋ ਗਈ ਅਤੇ ਮ੍ਰਿਤਕਾਂ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। 4 ਲੋਕ ਗੰਭੀਰ ਜ਼ਖ਼ਮੀ ਹਨ ਅਤੇ 3 ਨੂੰ ਸਹੀ ਸਮੇਂ 'ਤੇ ਬੱਸ 'ਚੋਂ ਕੱਢ ਲਿਆ ਗਿਆ।

ਇਹ ਹਾਦਸਾ ਮਿਨਾਸ ਗੇਰੇਸ ਸੂਬੇ ਦੇ ਟੀਓਫਿਲੋ ਓਟੋਨੀ ਨੇੜੇ ਬੀਆਰ-116 ਹਾਈਵੇਅ 'ਤੇ ਵਾਪਰਿਆ। ਜ਼ਖ਼ਮੀਆਂ ਦਾ ਇਲਾਜ ਟੀਓਫਿਲੋ ਓਟੋਨੀ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਸ ਸਾਓ ਪਾਓਲੋ ਤੋਂ ਰਵਾਨਾ ਹੋਈ ਸੀ।

ਇਹ ਹਾਦਸਾ ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਸਵੇਰੇ ਕਰੀਬ 4 ਵਜੇ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ। ਟਰੱਕ ਵੀ ਤੇਜ਼ ਰਫ਼ਤਾਰ 'ਤੇ ਸੀ ਪਰ ਅਚਾਨਕ ਬੱਸ ਦਾ ਟਾਇਰ ਫਟ ਗਿਆ। ਬੱਸ ਘਸੀਟਦੀ ਹੋਈ ਸੜਕ ਦੇ ਵਿਚਕਾਰ ਆ ਗਈ। ਬੱਸ ਅਤੇ ਟਰੱਕ ਦੋਵਾਂ ਦੇ ਡਰਾਈਵਰ ਆਪਣੇ ਵਾਹਨਾਂ ’ਤੇ ਕਾਬੂ ਨਹੀਂ ਰੱਖ ਸਕੇ। ਦੋਵੇਂ ਇਕ ਦੂਜੇ ਨਾਲ ਟਕਰਾ ਗਏ ਅਤੇ ਧਮਾਕੇ ਨਾਲ ਬੱਸ ਨੂੰ ਅੱਗ ਲੱਗ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement