ਹਰ 11 ਮਿੰਟਾਂ ਵਿੱਚ ਇੱਕ ਔਰਤ ਉਸ ਦੇ ਕਿਸੇ ਨਜ਼ਦੀਕੀ ਵੱਲੋਂ ਕਤਲ ਕੀਤੀ ਜਾਂਦੀ ਹੈ - ਐਂਟੋਨੀਓ ਗੁਤਾਰੇਸ
Published : Nov 22, 2022, 2:57 pm IST
Updated : Nov 22, 2022, 3:39 pm IST
SHARE ARTICLE
Image
Image

ਕਿਹਾ, ਔਰਤਾਂ ਵਿਰੁੱਧ ਹਿੰਸਾ ਸੰਸਾਰ ਵਿੱਚ ਸਭ ਤੋਂ ਵੱਡੀ 'ਮਨੁੱਖੀ ਅਧਿਕਾਰਾਂ ਦੀ ਉਲੰਘਣਾ' ਹੈ

 

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਕਿਹਾ ਹੈ ਕਿ ਹਰ 11 ਮਿੰਟ ਵਿੱਚ ਇੱਕ ਔਰਤ ਜਾਂ ਲੜਕੀ ਦਾ ਉਸ ਦੇ ਕਿਸੇ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਦੁਆਰਾ ਕਤਲ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਸੰਸਾਰ ਵਿੱਚ ਸਭ ਤੋਂ ਵੱਡੀ 'ਮਨੁੱਖੀ ਅਧਿਕਾਰਾਂ ਦੀ ਉਲੰਘਣਾ' ਹੈ, ਅਤੇ ਉਨ੍ਹਾਂ ਨੇ ਸਰਕਾਰਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਲਾਗੂ ਕਰਨ ਦਾ ਸੱਦਾ ਦਿੱਤਾ।

ਸਕੱਤਰ-ਜਨਰਲ ਨੇ ਇਹ ਟਿੱਪਣੀ 25 ਨਵੰਬਰ ਨੂੰ 'ਔਰਤਾਂ ਵਿਰੁੱਧ ਹਿੰਸਾ ਦੇ ਖ਼ਾਤਮੇ' ਲਈ ਅੰਤਰਰਾਸ਼ਟਰੀ ਦਿਵਸ ਤੋਂ ਪਹਿਲਾਂ ਕੀਤੀ।

ਗੁਤਾਰੇਸ ਨੇ ਕਿਹਾ, "ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਦੁਨੀਆ ਵਿੱਚ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਹਰ 11 ਮਿੰਟਾਂ ਵਿੱਚ, ਇੱਕ ਔਰਤ ਜਾਂ ਲੜਕੀ ਨੂੰ ਕਿਸੇ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਦੁਆਰਾ ਮਾਰਿਆ ਜਾਂਦਾ ਹੈ, ਅਤੇ ਅਸੀਂ ਜਾਣਦੇ ਹਾਂ ਕਿ ਕੋਰੋਨਾ ਮਹਾਮਾਰੀ ਤੋਂ ਆਰਥਿਕ ਉਥਲ-ਪੁਥਲ ਵਰਗੇ ਹੋਰ ਦਬਾਅ ਵੀ, ਬਿਨਾਂ ਸ਼ੱਕ ਸਰੀਰਕ ਅਤੇ ਜ਼ੁਬਾਨੀ ਦੁਰਵਿਉਹਾਰ ਦਾ ਹਿੱਸਾ ਬਣਦੇ ਹਨ। 

ਗੁਤਾਰੇਸ ਦੀਆਂ ਟਿੱਪਣੀਆਂ ਹਾਲ ਹੀ 'ਚ ਭਾਰਤ 'ਚ ਸ਼ਰੱਧਾ ਵਾਲਕਰ ਦੇ ਕਤਲ ਮਾਮਲੇ ਦੇ ਪਿਛੋਕੜ 'ਚ ਆਈਆਂ ਹਨ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਗੁਤਾਰੇਸ ਨੇ ਕਿਹਾ, “ਅੱਧੀ ਆਬਾਦੀ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਭੇਦਭਾਵ, ਹਿੰਸਾ ਅਤੇ ਦੁਰਵਿਉਹਾਰ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਇਹ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਅਤੇ ਲੜਕੀਆਂ ਦੀ ਭਾਗੀਦਾਰੀ ਨੂੰ ਸੀਮਤ ਕਰ ਦਿੰਦਾ ਹੈ, ਉਹਨਾਂ ਦੇ ਬੁਨਿਆਦੀ ਹੱਕ ਤੇ ਆਜ਼ਾਦੀ ਖੋਹ ਲੈਂਦਾ ਹੈ, ਅਤੇ ਬਰਾਬਰ ਆਰਥਿਕ ਵਿਕਾਸ 'ਚ ਅੜਿੱਕਾ ਲਾਉਂਦਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement