ਇਟਲੀ 'ਚ ਅਸਮਾਨ ਤੋਂ ਡਿੱਗੇ ਟੈਨਿਸ ਬਾਲ ਦੇ ਆਕਾਰ ਦੇ ਗੜੇ, 100 ਤੋਂ ਵੱਧ ਲੋਕ ਜ਼ਖ਼ਮੀ

By : GAGANDEEP

Published : Jul 22, 2023, 2:11 pm IST
Updated : Jul 22, 2023, 3:18 pm IST
SHARE ARTICLE
photo
photo

ਗੜ੍ਹੇਮਾਰੀ ਕਾਰਨ ਕਈ ਵਾਹਨਾਂ ਨੂੰ ਪਹੁੰਚਿਆ ਨੁਕਸਾਨ

 

ਰੋਮ— ਇਟਲੀ ਦੇ ਉੱਤਰੀ ਵੇਨੇਟੋ ਖੇਤਰ 'ਚ ਬੀਤੀ ਰਾਤ ਨੂੰ ਟੈਨਿਸ ਗੇਂਦ ਦੇ ਆਕਾਰ ਦੇ ਗੜ੍ਹੇ ਪਏ, ਜਿਸ ਨਾਲ ਘੱਟੋ-ਘੱਟ 110 ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਮੁਤਾਬਕ 10 ਸੈਂਟੀਮੀਟਰ ਵਿਆਸ ਤੱਕ ਗੜੇ ਪਏ। ਵੇਨੇਟੋ ਖੇਤਰੀ ਨਾਗਰਿਕ ਸੁਰੱਖਿਆ ਨੇ ਕਿਹਾ ਕਿ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਜਾਇਦਾਦ ਦੇ ਨੁਕਸਾਨ ਅਤੇ ਸੱਟਾਂ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਮਦਦ ਲਈ 500 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ।

ਇਹ ਵੀ ਪੜ੍ਹੋ:  ਕਪੂਰਥਲਾ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਮੈਟਰੋ ਨੇ ਦਸਿਆ ਕਿ ਤੂਫਾਨ ਦੌਰਾਨ ਹਵਾ ਦੀ ਗਤੀ 140 ਮੀਲ ਪ੍ਰਤੀ ਘੰਟਾ ਸੀ। ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ ਦੇ ਅਨੁਸਾਰ, 10-15 ਸੈਂਟੀਮੀਟਰ ਦੇ ਵੱਡੇ ਗੜੇ 44 ਤੋਂ 72 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਡਿੱਗੇ।  ਭਾਰੀ ਗੜ੍ਹੇਮਾਰੀ ਕਾਰਨ ਕਈ ਵਾਹਨ ਨੁਕਸਾਨੇ ਗਏ। ਵਾਹਨਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।

ਇਹ ਵੀ ਪੜ੍ਹੋ:  ਰੋਪੜ 'ਚ ਪੁਲਿਸ ਮੁਲਾਜ਼ਮ ਦੀ ਲਾਸ਼ ਹੋਈ ਬਰਾਮਦ, ਹੱਥ ਵਿਚ ਸੀ ਸਰਿੰਜ

ਇਟਲੀ ਵਿਚ ਇਹ ਭਿਆਨਕ ਤੂਫਾਨ ਉਦੋਂ ਆਇਆ ਜਦੋਂ ਦੇਸ਼ ਦਾ ਜ਼ਿਆਦਾਤਰ ਹਿੱਸਾ ਅੱਤ ਦੀ ਗਰਮੀ ਨਾਲ ਜੂਝ ਰਿਹਾ ਸੀ। ਤਾਪਮਾਨ ਵਧਣ ਕਾਰਨ ਦੇਸ਼ ਭਰ ਦੇ ਸ਼ਹਿਰਾਂ ਵਿਚ ਰੈੱਡ ਹੀਟ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਘਰ ਦੇ ਅੰਦਰ ਰਹਿਣ ਦੀ ਚੇਤਾਵਨੀ ਦਿਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement