ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 53 ਜ਼ਖ਼ਮੀ
Published : May 22, 2018, 9:12 pm IST
Updated : May 22, 2018, 9:12 pm IST
SHARE ARTICLE
 53 injured in Emergency Landing
53 injured in Emergency Landing

ਸਾਊਦੀ ਅਰਬ ਏਅਰਲਾਈਨਜ਼ ਏਅਰਬਸ ਏ-330 ਦੇ ਜਹਾਜ਼ ਨੇ ਜੇਦਾ 'ਚ ਐਮਰਜੈਂਸੀ ਲੈਂਡਿੰਗ ਕੀਤੀ, ਜਿਸ 'ਚ 53 ਲੋਕ ਜ਼ਖ਼ਮੀ ਹੋ ਗਏ।  ਹਵਾਬਾਜ਼ੀ ਜਾਂਚ ...

ਰਿਆਦ, 22 ਮਈ : ਸਾਊਦੀ ਅਰਬ ਏਅਰਲਾਈਨਜ਼ ਏਅਰਬਸ ਏ-330 ਦੇ ਜਹਾਜ਼ ਨੇ ਜੇਦਾ 'ਚ ਐਮਰਜੈਂਸੀ ਲੈਂਡਿੰਗ ਕੀਤੀ, ਜਿਸ 'ਚ 53 ਲੋਕ ਜ਼ਖ਼ਮੀ ਹੋ ਗਏ। 
ਹਵਾਬਾਜ਼ੀ ਜਾਂਚ ਬਿਊਰੋ ਨੇ ਕਿਹਾ ਕਿ ਜਹਾਜ਼ ਨੇ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮਦੀਨਾ ਤੋਂ ਢਾਕਾ ਲਈ ਉਡਾਣ ਭਰੀ ਸੀ, ਜਿਸ 'ਚ 151 ਯਾਤਰੀ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ਵਿਚ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਇਸ ਨੂੰ ਸੋਮਵਾਰ ਦੇਰ ਰਾਤ ਜੇਦਾ ਵਲ ਮੋੜਿਆ ਗਿਆ ਅਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।

Emergency landing of planeSaudi Arabian  Airlines

ਵੀਡੀਉ ਫੁਟੇਜ਼ ਵਿਚ ਰਨ ਵੇਅ 'ਤੇ ਉਤਰਦੇ ਸਮੇਂ ਜਹਾਜ਼ ਵਿਚੋਂ ਧੂੰਆਂ ਨਿਕਲਦਾ ਵਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਯਾਤਰੀਆਂ ਨੂੰ ਤੁਰੰਤ ਬਾਹਰ ਕਢਿਆ ਗਿਆ। ਇਸ ਦੌਰਾਨ 52 ਮਾਮੂਲੀ ਸੱਟਾਂ ਲੱਗੀਆਂ, ਜਦਕਿ ਇਕ ਔਰਤ ਯਾਤਰੀ ਨੂੰ ਗੰਭੀਰ ਸੱਟਾਂ ਲੱਗੀਆਂ। ਨਾਗਰਿਕ ਹਵਾਬਾਜ਼ੀ ਬਿਊਰੋ ਵਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement