ਅਮਰੀਕਾ ਨੇ 'IS' ‘ਚ ਸ਼ਾਮਲ ਹੋਈ ਔਰਤ ਨੂੰ ਵਾਪਿਸ ਪਰਤਣ ਦੀ ਆਗਿਆ ਤੋਂ ਕੀਤਾ ਮਨ੍ਹਾ
Published : Feb 22, 2019, 6:05 pm IST
Updated : Feb 22, 2019, 6:05 pm IST
SHARE ARTICLE
Donald Trump
Donald Trump

ਅਮਰੀਕਾ ਨੇ ਸੀਰੀਆ ਵਿਚ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਵਾਲੀ ਅਲਬਾਮਾ ਦੀ ਇੱਕ ਔਰਤ ਨੂੰ ਉਸ ਦੇ ਬੇਟੇ ਦੇ ਨਾਲ ਵਾਪਸ ਪਰਤਣ ਦੀ ਆਗਿਆ ਦੇਣ...

ਵਾਸ਼ਿੰਗਟਨ : ਅਮਰੀਕਾ ਨੇ ਸੀਰੀਆ ਵਿਚ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਵਾਲੀ ਅਲਬਾਮਾ ਦੀ ਇੱਕ ਔਰਤ ਨੂੰ ਉਸ ਦੇ ਬੇਟੇ ਦੇ ਨਾਲ ਵਾਪਸ ਪਰਤਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹੁਣ ਉਹ ਅਮਰੀਕੀ ਨਾਗਰਿਕ ਨਹੀਂ ਹੈ। ਮਹਿਲਾ ਦੇ ਵਕੀਲ ਇਸ ਫ਼ੈਸਲੇ ਨੂੰ ਚੁਣੌਤੀ ਦੇ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬਿਆਨ ਵਿਚ ਇਸ ਗੱਲ ਦਾ ਬਿਓਰਾ ਨਹੀਂ ਦਿੱਤਾ ਕਿ ਪ੍ਰਸ਼ਾਸਨ ਨੇ ਇਹ ਫੈਸਲਾ ਕਿਸ ਤਰ੍ਹਾਂ ਲਿਆ।

America frightened from terrorismAmerica 

ਉਨ੍ਹਾਂ ਕਿਹਾ ਕਿ ਸ੍ਰੀਮਤੀ ਹੋਦਾ ਮੁਥਾਨਾ ਅਮਰੀਕੀ ਨਾਗਰਿਕ ਨਹੀਂ ਹਨ ਅਤੇ ਉਨ੍ਹਾਂ ਅਮਰੀਕਾ ਵਿਚ ਦਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੇ ਕੋਲ ਕੋਈ ਕਾਨੂੰਨੀ ਆਧਾਰ, ਪਾਸਪੋਰਟ ਅਤੇ ਅਮਰੀਕਾ ਦੀ ਯਾਤਰਾ ਕਰਨ ਦੇ ਲਈ ਵੀਜ਼ਾ ਨਹੀਂ ਹੈ। ਹਾਲਾਂਕਿ ਮਹਿਲਾ ਦੇ ਵਕੀਲ ਹਸਨ ਸ਼ਿਬਲੇ ਨੇ ਦਲੀਲ ਦਿੱਤੀ ਕਿ ਮੁਥਾਨਾ ਅਮਰੀਕਾ ਵਿਚ ਪੈਦਾ ਹੋਈ ਹੈ ਅਤੇ 2014 ਵਿਚ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਕੋਲ ਮਾਨਤਾ ਪ੍ਰਾਪਤ ਪਾਸਪੋਰਟ ਸੀ।

America's PresidentAmerica's President

ਵਕੀਲ ਨੇ ਕਿਹਾ ਕਿ ਹੁਦਾ ਨੇ ਅੱਤਵਾਦੀ ਸੰਗਠਨ ਛੱਡ ਦਿੱਤਾ ਹੈ ਅਤੇ ਉਹ 18 ਮਹੀਨੇ ਦੇ ਅਪਣੇ ਬੇਟੇ ਦੀ ਦੇਖਭਾਲ ਦੇ ਲਈ ਕਾਨੂੰਨੀ ਦਿੱਕਤਾਂ ਦੀ ਪਰਵਾਹ ਕੀਤੇ ਬਿਨਾਂ ਘਰ ਵਾਪਸ ਪਰਤਣਾ ਚਾਹੁੰਦੀ ਹੈ। ਮੁਥਾਨਾ ਅਤੇ ਉਸ ਦਾ ਬੇਟਾ ਇਸ ਸਮੇਂ ਆਈਐਸ ਛੱਡ ਕੇ ਭੱਜੇ ਦੋ ਹੋ ਲੋਕਾਂ ਦੇ ਨਾਲ ਸੀਰੀਆ ਵਿਚ ਸ਼ਰਣਾਰਥੀ ਕੈਂਪ ਵਿਚ ਰਹਿ ਰਹੇ ਹਨ।

America border America 

ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕੀਤਾ ਸੀ ਕਿ ਉਹ ਉਨ੍ਹਾ ਪ੍ਰਵੇਸ਼  ਨਹੀਂ ਦੇਣ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਟਵੀਟ ਕੀਤਾ ਕਿ ਮੈਂ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਨਿਰਦੇਸ਼ ਦਿੱਤਾ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਹਿਮਤ ਹਨ ਕਿ ਹੁਦਾ ਨੂੰ ਮੁੜ ਦੇਸ਼ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement