ਗਲੋਬਲ ਪੰਜਾਬੀ ਮਿਲਾਪ ਦਾ ਸਾਲਾਨਾ ਸਮਾਗਮ 14 ਅਗਸਤ ਨੂੰ
Published : Jul 21, 2025, 3:39 pm IST
Updated : Jul 21, 2025, 3:39 pm IST
SHARE ARTICLE
File Photo.
File Photo.

ਇਸ ਵਰ੍ਹੇ ਦਾ ਵਿਸ਼ਾ ‘‘ਪੰਜਾਬੀ ਦੇ ਲੋਕ ਅਖਾਣ'' ਰਖਿਆ ਗਿਆ ਹੈ

ਸ਼ਿਕਾਗੋਲੈਂਡ ਦੀ ਸੰਸਥਾ ਗਲੋਬਲ ਪੰਜਾਬੀ ਮਿਲਾਪ ਇਕ ਅਜਿਹੀ ਸੰਸਥਾ ਹੈ ਜੋ 2003 ਤੋਂ ਹਰ ਸਾਲ ਵਰਣਨਯੋਗ ਇਕੱਠ ਕਰ ਕੇ ਚੜ੍ਹਦੇ, ਲਹਿੰਦੇ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਪੰਜਾਬੀ ਪਿਆਰਿਆਂ ਨੂੰ ਇਕ ਮੰਚ ਉਤੇ ਲਿਆ ਕੇ ਸਾਂਝ ਦੀਆਂ ਤੰਦਾਂ ਪੱਕੀਆਂ ਕਰਦੀ ਆ ਰਹੀ ਹੈ। ਇਹ ਅਪਣੀ ਕਿਸਮ ਦੀ ਨਿਵੇਕਲੀ ਸੰਸਥਾ ਹੈ ਜਿਸ ਨੇ ਕਦੀ ਵੀ ਨਾ ਤਾਂ ਟਿਕਟਾਂ ਖ਼ਰੀਦ ਕੇ ਸ਼ਾਮਲ ਹੋਣ ਦੀ ਸ਼ਰਤ ਰੱਖੀ ਹੈ ਅਤੇ ਨਾ ਹੀ ਫ਼ੰਡ ਇਕੱਠੇ ਕੀਤੇ ਜਾਂਦੇ ਹਨ। ਪੰਜਾਬੀ ਪਿਆਰੇ ਅਪਣੀ ਮਰਜ਼ੀ ਨਾਲ ਮਾਇਕ ਸਹਾਇਤਾ ਕਰਦੇ ਹਨ। 

ਹਰ ਸਾਲ ਕਿਸੇ ਇਕ ਵਿਸ਼ੇ ਦੀ ਚੋਣ ਕਰ ਕੇ ਬੁਲਾਰਿਆਂ ਨੂੰ ਬੋਲਣ ਦੀ ਅਰਜ਼ੀ ਕੀਤੀ ਜਾਂਦੀ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ ਸ਼ਾਇਰ ਅਪਣਾ ਕਲਾਮ ਪੜ੍ਹਦੇ ਹਨ। ਇਸ ਵਰ੍ਹੇ ਦਾ ਵਿਸ਼ਾ ‘‘ਪੰਜਾਬੀ ਦੇ ਲੋਕ ਅਖਾਣ’’ ਰਖਿਆ ਗਿਆ ਹੈ। ਪਿਛਲੇ ਵਰ੍ਹਿਆਂ ਤੋਂ ਕੋਈ ਨਾ ਕੋਈ ਕਿਤਾਬ ਦੀ ਮੂੰਹ ਵਿਖਾਲੀ ਵੀ ਕੀਤੀ ਜਾਂਦੀ ਹੈ। ਸੂਝਵਾਨ ਸੱਜਣ ਅਪਣੇ ਵਿਚਾਰ ਪੇਸ਼ ਕਰਦੇ ਹਨ। ਇਸ ਨਾਲ ਪੰਜਾਬੀ ਲੇਖਕ ਅਤੇ ਸ਼ਾਇਰ ਰਵਿੰਦਰ ਸਹਿਰਾਅ ਦਾ ਸਫ਼ਰਨਾਮਾ ‘ਲਾਹੌਰ ਨਾਲ ਗੱਲਾਂ’ ਲੋਕ ਅਰਪਣ ਕੀਤਾ ਜਾਵੇਗਾ। 

ਕੈਨੇਡਾ ਤੋਂ ਪ੍ਰਸਿੱਧ ਲੇਖਕ ਸ੍ਰੀ ਸੁਰਜੀਤ ਸਿੰਘ ਮਾਧੋਪੁਰੀ ਮੁੱਖ ਪ੍ਰਾਹੁਣੇ ਹੋਣਗੇ। ਜਿਨ੍ਹਾਂ ਦਾ ਪੰਜਾਬੀ ਸਾਹਿਤ, ਸੱਭਿਆਚਾਰ ਵਿਚ ਜ਼ਿਕਰਯੋਗ ਨਾਮ ਹੈ। ‘ਗੈਸਟ ਆਫ਼ ਆਨਰ’ ਉੱਘੇ ਕਾਰੋਬਾਰੀ ਸ. ਦਰਸ਼ਨ ਸਿੰਘ ਧਾਲੀਵਾਲ ਹੋਣਗੇ। ਬਾਲਟੀਮੋਰ ਤੋਂ ਡਾ. ਸੁਰਿੰਦਰ ਸਿੰਘ ਗਿੱਲ ਵੀ ਸ਼ਿਰਕਤ ਕਰਨਗੇ। ਪੰਜਾਬੀ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਨਾਟਕਕਾਰ ਅਤੇ ਕਵੀ ਡਾ. ਆਤਮਜੀਤ ਸਿੰਘ ਅਪਣੇ ਵਡਮੁੱਲੇ ਵਿਚਾਰ ਸਾਂਝੇ ਕਰਨਗੇ। ਡਾ. ਗਿੱਲ ‘ਅੰਬੈਸਡਰ ਆਫ਼ ਪੀਸ’ ਅਤੇ ਪੰਜਾਬੀ ਦੇ ਪ੍ਰਚਾਰ ਪਸਾਰ ਲਈ ਦੋਹਾਂ ਪੰਜਾਬਾਂ ਵਿਚ ਜਾਣੀ-ਪਛਾਣੀ ਸ਼ਖ਼ਸੀਅਤ ਹਨ। ਉਨ੍ਹਾਂ ਦੇ ਨਾਲ ਬਾਲਟੀਮੋਰ ਤੋਂ ਹੀ ਮਾਸਟਰ ਧਰਮਪਾਲ ਸਿੰਘ ਉੱਗੀ ਵੀ ਹਾਜ਼ਰੀ ਲਗਵਾਉਣਗੇ। ਮਾਸਟਰ ਜੀ ਅਗਾਂਹਵਧੂ ਖ਼ਿਆਲਾਂ ਦੇ ਮਾਲਕ ਹਨ। ਬੁਲਾਰਿਆਂ ਲਈ ਅਰਜ਼ੀ ਹੈ ਕਿ ਅਪਣੇ ਨਾਂ ਇਕੱਤੀ ਜੁਲਾਈ ਤਕ ਜ਼ਰੂਰ ਦੇ ਦੇਣ ਅਤੇ ਪੰਜ ਮਿੰਟਾਂ ਤੋਂ ਇਕ ਸੈਕਿੰਡ ਵੀ ਵੱਧ ਨਾ ਲੈਣ। ਦੋ ਵਜੇ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਥਾਂ ‘Touch of Spice’, 913 W. Irwing Park, ITSCA-60143 ਹੈ। ਹੋਰ ਜਾਣਕਾਰੀ ਲਈ :- ਸੰਪਰਕ ਨੰਬਰ : ਠਾਕਰ ਸਿੰਘ ਬਸਾਤੀ-847 736 6082, ਸਾਜਿਦ ਚੌਧਰੀ-773 213 3775, ਡਾ. ਕਿੰਦ ਦੌਰ-509-952 5411, ਰਵਿੰਦਰ ਸਹਿਰਾਅ-219 900 1115

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement