ਮਾਣ ਵਾਲੀ ਗੱਲ: ਅਮਰੀਕੀ ਹਵਾਈ ਫ਼ੌਜ ਵਿਚ ਭਰਤੀ ਹੋਇਆ ਪਹਿਲਾ ਦਸਤਾਰਧਾਰੀ ਸਿੱਖ
Published : Jul 21, 2022, 12:00 pm IST
Updated : Jul 21, 2022, 12:00 pm IST
SHARE ARTICLE
Gursharan Singh
Gursharan Singh

ਸਾਬਤ ਸਿੱਖੀ ਸਰੂਪ ਵਿਚ ਨਿਭਾਵੇਗਾ ਸੇਵਾਵਾਂ

 

ਐਲਾਬਾਮਾ: ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਦੀ ਹਵਾਈ ਫ਼ੌਜ ਪਹਿਲਾ ਦਸਤਾਰਧਾਰੀ ਸਿੱਖ ਨੌਜਵਾਨ ਗੁਰਸ਼ਰਨ ਸਿੰਘ ਵਿਰਕ ਸ਼ਾਮਲ ਹੋ ਗਿਆ ਹੈ। ਬੀਤੇ ਦਿਨੀ ਅਮਰੀਕਾ ਦੀ ਹਵਾਈ ਫ਼ੌਜ  ਨੇ ਭਾਰਤੀ ਸਿੱਖ ਕੈਡੇਟ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਤ ਸਿੱਖੀ ਸਰੂਪ 'ਚ ਨੌਕਰੀ 'ਤੇ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਹੈ। 

Gursharn SIngh
Gursharan Singh

ਗੁਰਸ਼ਰਨ ਸਿੰਘ ਵਿਰਕ ਨਾ ਸਿਰਫ਼ ਦਾੜ੍ਹੀ ਅਤੇ ਦਸਤਾਰ ਨਾਲ ਹਵਾਈ ਫ਼ੌਜ ਦੀ ਸੇਵਾ ਨਿਭਾਅ ਸਕੇਗਾ ਬਲਕਿ ਉਸ ਨੂੰ ਕੱਕਾਰ ਧਾਰਨ ਕਰਨ ਦੀ ਇਜਾਜ਼ਤ ਵੀ ਦਿਤੀ ਗਈ ਹੈ। ਯੂਨੀਵਰਸਿਟੀ ਆਫ਼ ਆਇਓਵਾ ਵਿਖੇ ਡਿਟੈਚਮੈਂਟ 255 ਵਿਚ ਸੌਫੋਮੋਰ ਇਨਫ਼ਰਮੇਸ਼ਨ ਅਸ਼ੋਰੈਂਸ ਮੇਜਰ ਗੁਰਸ਼ਰਨ ਸਿੰਘ ਵਿਰਕ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪੱਗ ਗੁਰੂ ਸਾਹਿਬ ਵੱਲੋਂ ਬਖਸ਼ਿਆ ਤਾਜ ਹੈ ਜਿਸ ਨੂੰ ਹਰ ਸਿੱਖ ਆਪਣੇ ਸਿਰ ’ਤੇ ਸਜਾਉਣਾ ਚਾਹੁੰਦਾ ਹੈ।

 ਉਹਨਾਂ ਕਿਹਾ ਕਿ ਇਤਿਹਾਸਕ ਤੌਰ 'ਤੇ ਦਸਤਾਰ ਸਜਾਉਣ ਦਾ ਮਨੋਰਥ ਇਹ ਸੀ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਉਹ ਭੀੜ ਵਿੱਚ ਕਿਸੇ ਨੂੰ ਦਸਤਾਰ ਸਜਾਏ ਵੇਖਦੇ ਹਨ, ਤਾਂ ਉਹ ਜਾਣਦੇ ਹਨ ਕਿ ਉਸ ਸਿੱਖ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਇਹ ਜਾਣਦੇ ਹੋਏ ਕਿ ਸਿੱਖ ਦਸਤਾਰ ਨੂੰ ਆਪਣਾ ਤਾਜ ਸਮਝਦੇ ਹਨ ਅਤੇ ਇਸ ਨੂੰ ਮਾਣ ਨਾਲ ਪਹਿਨਦੇ ਹਨ। 

Location: United States, Alabama

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement