ਟੈਸਲਾ ਨੂੰ ਭਾਰਤ ’ਚ ਫ਼ੈਕਟਰੀ ਲਗਾਉਣ ਦੀ ਇਜਾਜ਼ਤ ਨਹੀਂ ਦੇਣਗੇ ਡੋਨਾਲਡ ਟਰੰਪ
Published : Feb 21, 2025, 6:56 am IST
Updated : Feb 21, 2025, 6:56 am IST
SHARE ARTICLE
Donald Trump will not allow Tesla to set up a factory in India
Donald Trump will not allow Tesla to set up a factory in India

ਮਸਕ ਨੂੰ ਸਾਹਮਣੇ ਕਿਹਾ, ਇਹ ਅਮਰੀਕਾ ਲਈ ਸਹੀ ਨਹੀਂ

ਵਾਸ਼ਿੰਗਟਨ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ, ਟੇਸਲਾ ਦੇ ਸੀਈਓ ਐਲਨ ਮਸਕ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਕਾਫ਼ੀ ਚਰਚਾ ਹੋਈ। ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਸਕ ਟੈਸਲਾ ਰਾਹੀਂ ਭਾਰਤ ਵਿਚ ਨਿਵੇਸ਼ ਕਰਨ ਲਈ ਤਿਆਰ ਹੈ। ਹੁਣ ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਬਿਆਨ ਸਾਹਮਣੇ ਆਇਆ ਹੈ।

ਟਰੰਪ ਨੇ ਕਿਹਾ ਹੈ ਕਿ ਐਲਨ ਮਸਕ ਦੀ ਟੇਸਲਾ ਦਾ ਭਾਰਤ ਜਾਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵਲੋਂ ਟੈਰਿਫ਼ ਵਿਚ ਕਾਫ਼ੀ ਵਾਧਾ ਕਰਨ ਦੇ ਕਦਮ ਦੇ ਵਿਚਕਾਰ ਭਾਰਤ ਵਿਚ ਇਕ ਫ਼ੈਕਟਰੀ ਸਥਾਪਤ ਕਰਨਾ ਇਕ ਬਹੁਤ ਹੀ ਅਣਉਚਿਤ ਕਦਮ ਹੋਵੇਗਾ।

ਇਹ ਟਿੱਪਣੀਆਂ, ਡੋਨਾਲਡ ਟਰੰਪ ਅਤੇ ਐਲਨ ਮਸਕ ਦੇ ਫੌਕਸ ਨਿਊਜ਼ ਐਂਕਰ ਸੀਨ ਹੈਨਿਟੀ ਨਾਲ ਇੰਟਰਵਿਊ ਦੌਰਾਨ ਕੀਤੀਆਂ ਗਈਆਂ ਤੇ ਅਪਣੀ ਅਮਰੀਕੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੇਸਲਾ ਦੇ ਸੀਈਓ ਨਾਲ ਮੁਲਾਕਾਤ ਤੋਂ ਕੱੁਝ ਦਿਨ ਬਾਅਦ ਆਈਆਂ ਹਨ।

ਮਸਕ ਵਲ ਵੇਖਦੇ ਹੋਏ, ਟਰੰਪ ਨੇ ਕਿਹਾ ਕਿ ਭਾਰਤ ਵਿਚ ਕਾਰ ਵੇਚਣਾ ਲਗਭਗ ਅਸੰਭਵ ਹੈ। ਮੈਨੂੰ ਨਹੀਂ ਪਤਾ ਕਿ ਇਹ ਸੱਚ ਹੈ ਜਾਂ ਨਹੀਂ ਪਰ ਮੈਨੂੰ ਲਗਦਾ ਹੈ। ਜੇ ਮਸਕ ਭਾਰਤ ਵਿਚ ਇਕ ਫ਼ੈਕਟਰੀ ਬਣਾਉਣਾ ਚਾਹੁੰਦਾ ਹੈ ਤਾਂ ਇਹ ਠੀਕ ਹੈ ਪਰ ਅਮਰੀਕਾ ਲਈ ਅਣਉਚਿਤ ਹੈ।   (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement