Child Poverty in India : UNICEF ਦੀ ਹੈਰਾਨ ਕਰਨ ਵਾਲੀ ਰਿਪੋਰਟ, ਦੁਨੀਆਂ ਦਾ ਹਰ ਚੌਥਾ ਬੱਚਾ ਭੁੱਖਮਾਰੀ ਦਾ ਸ਼ਿਕਾਰ

By : BALJINDERK

Published : Jun 20, 2024, 3:26 pm IST
Updated : Jun 20, 2024, 3:26 pm IST
SHARE ARTICLE
file photo
file photo

Child Poverty in India : ਫੂਡ ਸਕਿਓਰਿਟੀ ਦੇ ਮਾਮਲੇ 'ਚ ਭਾਰਤ ਦੁਨੀਆਂ ਦਾ 8ਵਾਂ ਸਭ ਤੋਂ ਖ਼ਰਾਬ ਦੇਸ਼ ਸ਼ਾਮਲ  

Child Poverty in India : ਖੁਰਾਕ ਸੁਰੱਖਿਆ ਦੇ ਮਾਮਲੇ ’ਚ ਭਾਰਤ ਦੁਨੀਆਂ ਦਾ 8ਵਾਂ ਸਭ ਤੋਂ ਖ਼ਰਾਬ ਦੇਸ਼ ਹੈ। ਅਫ਼ਗਾਨਿਸਤਾਨ ਤੋਂ ਬਾਅਦ ਦੱਖਣੀ ਏਸ਼ੀਆ 'ਚ ਭਾਰਤ ਸਭ ਤੋਂ ਖ਼ਰਾਬ ਸਥਿਤੀ 'ਚ ਹੈ। UNICEF ਦੀ ਤਾਜ਼ਾ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। UNICEF 2024 ਚਾਈਲਡ ਨਿਊਟ੍ਰੀਸ਼ਨ ਰਿਪੋਰਟ  'Child Food Poverty : ਬਚਪਨ ਦੇ ਸ਼ੁਰੂਆਤੀ ਦਿਨਾ ਵਿਚ ਪੋਸ਼ਣ ਦਾ ਅਭਾਵ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਉਨ੍ਹਾਂ 20 ਦੇਸ਼ਾਂ ’ਚੋਂ ਇੱਕ ਹੈ ਜਿੱਥੇ 2018-2022 ਤੱਕ 65% ਬੱਚਿਆਂ ਨੂੰ ਲੋੜੀਂਦਾ ਪੌਸ਼ਟਿਕ ਭੋਜਨ ਨਹੀਂ ਮਿਲਦਾ ਸੀ। ਜਦੋਂ ਕਿ ਦੁਨੀਆਂ ਦਾ ਹਰ ਚੌਥਾ ਬੱਚਾ ਭੁੱਖ ਨਾਲ ਬਿਲਖ ਰਿਹਾ ਹੈ। ਜਾਣੋ ਯੂਨੀਸੇਫ ਦੀ ਰਿਪੋਰਟ ਕੀ ਕਹਿੰਦੀ ਹੈ ਅਤੇ ਭਾਰਤ ’ਚ ਬੱਚਿਆਂ ਦੀ ਸਥਿਤੀ ਕਿੰਨੀ ਗੰਭੀਰ ਹੈ।

UNICEF ਦੇ ਅੰਕੜਿਆਂ ਅਨੁਸਾਰ ਭਾਰਤ ’ਚ ਬਾਲ ਗਰੀਬੀ 40 ਫ਼ੀਸਦੀ ਹੈ, ਜੋ ਕਿ ਉੱਚ ਪੱਧਰ 'ਤੇ ਹੈ। ਇਸ ਤੋਂ ਪਹਿਲਾਂ ਸੋਮਾਲੀਆ (63%), ਗਿਨੀ (54%), ਗਿਨੀ-ਬਿਸਾਉ (53%), ਅਫ਼ਗਾਨਿਸਤਾਨ (49%), ਸੀਅਰਾ ਲਿਓਨ (47%), ਇਥੋਪੀਆ (46%) ਅਤੇ ਲਾਈਬੇਰੀਆ (43%) ਹਨ। ਇਹ ਅੰਕੜੇ ਦੱਸਦੇ ਹਨ ਕਿ ਭਾਰਤ ’ਚ ਵੱਡੀ ਗਿਣਤੀ ’ਚ ਬੱਚਿਆਂ ਨੂੰ ਖਾਣਾ ਵੀ ਨਹੀਂ ਮਿਲ ਰਿਹਾ ਹੈ। ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਥੇ ਇਹ ਅੰਕੜਾ 38% ਹੈ, ਜਦਕਿ ਚੀਨ 10% ਹੈ।
ਗੰਭੀਰ ਬਾਲ ਭੋਜਨ ਗਰੀਬੀ ਦੇ 40 ਪ੍ਰਤੀਸ਼ਤ ਤੋਂ ਇਲਾਵਾ, ਭਾਰਤ ਦੇ 36 ਪ੍ਰਤੀਸ਼ਤ ਬੱਚੇ 'ਮੱਧਮ ਬਾਲ ਭੋਜਨ ਗਰੀਬੀ' ਦੀ ਪਕੜ ’ਚ ਹਨ। ਇਸ ਮੁਤਾਬਕ ਦੋਵੇਂ ਅੰਕੜੇ 76 ਫ਼ੀਸਦੀ ਤੱਕ ਪਹੁੰਚਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੱਖਣੀ ਏਸ਼ੀਆ ’ਚ ਅਫ਼ਗਾਨਿਸਤਾਨ ਤੋਂ ਬਾਅਦ ਦੂਜਾ ਸਭ ਤੋਂ ਖ਼ਰਾਬ ਦੇਸ਼ ਹੈ। ਜਿੱਥੇ ਗੰਭੀਰ ਬਾਲ ਭੋਜਨ ਗਰੀਬੀ 49% ਹੈ ਅਤੇ ਮੱਧਮ ਬਾਲ ਭੋਜਨ ਗਰੀਬੀ 37% ਹੈ। ਦੱਖਣੀ ਏਸ਼ੀਆ ਦੇ ਦੂਜੇ ਦੇਸ਼ਾਂ ਦੀ ਸਥਿਤੀ ਭਾਰਤ ਨਾਲੋਂ ਬਿਹਤਰ ਹੈ।
UNICEF ਦੀ ਰਿਪੋਰਟ ਦੇ ਅਨੁਸਾਰ, ਦੁਨੀਆਂ ’ਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 181 ਮਿਲੀਅਨ ਬੱਚੇ ਗੰਭੀਰ ਭੋਜਨ ਗਰੀਬੀ ਦੀ ਲਪੇਟ ’ਚ ਹਨ। ਪੂਰੀ ਦੁਨੀਆਂ ’ਚ ਲਗਭਗ 27% ਬੱਚੇ ਅਜਿਹੇ ਹਨ ਜੋ ਪੌਸ਼ਟਿਕ ਭੋਜਨ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਇਸ ਦਾ ਮਤਲਬ ਹੈ ਕਿ ਹਰ ਚੌਥਾ ਬੱਚਾ ਭੁੱਖ ਦੀ ਕਮੀ ਯਾਨੀ ਕੁਪੋਸ਼ਣ ਦਾ ਸ਼ਿਕਾਰ ਹੈ, ਜਿਸ ਨਾਲ ਉਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ 'ਤੇ ਅਸਰ ਪੈ ਰਿਹਾ ਹੈ।
UNICEF ਵੱਲੋਂ ਕਿਹਾ ਗਿਆ ਹੈ ਕਿ ਛੋਟੇ ਬੱਚਿਆਂ ਨੂੰ ਹਰ ਰੋਜ਼ 8 ’ਚੋਂ ਘੱਟੋਂ-ਘੱਟ 5 ਕਿਸਮ ਦੇ ਭੋਜਨ ਦਿੱਤੇ ਜਾਣੇ ਚਾਹੀਦੇ ਹਨ। ਜੇਕਰ ਉਨ੍ਹਾਂ ਨੂੰ ਇਸ ਤੋਂ ਘੱਟ ਭੋਜਨ ਮਿਲਦਾ ਹੈ, ਤਾਂ ਉਹ ਘੋਰ ਅੰਨ ਗਰੀਬੀ ’ਚ ਫਸ ਜਾਂਦੇ ਹਨ। ਇਨ੍ਹਾਂ ਭੋਜਨਾਂ ’ਚ ਮਾਂ ਦਾ ਦੁੱਧ, ਅਨਾਜ, ਜੜ੍ਹਾਂ (ਗਾਜਰ, ਚੁਕੰਦਰ, ਆਲੂ, ਲਸਣ), ਕੰਦ ਅਤੇ ਕੇਲੇ, ਦਾਲਾਂ (ਨਟਸ ਅਤੇ ਬੀਜ), ਡੇਅਰੀ ਉਤਪਾਦ, ਮੀਟ (ਪੋਲਟਰੀ ਅਤੇ ਮੱਛੀ), ਅੰਡੇ, ਵਿਟਾਮਿਨ ਏ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਸ਼ਾਮਲ ਹਨ ਹੋਰ ਫ਼ਲ ਅਤੇ ਸਬਜ਼ੀਆਂ ਸ਼ਾਮਲ ਹਨ।
ਯੂਨੀਸੇਫ ਦੀ ਰਿਪੋਰਟ ਅਨੁਸਾਰ ਲਗਭਗ 100 ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ’ਚ ਰਹਿ ਰਹੇ 5 ਸਾਲ ਤੋਂ ਘੱਟ ਉਮਰ ਦੇ ਲਗਭਗ 44 ਕਰੋੜ ਬੱਚੇ ਭੋਜਨ ਦੀ ਗਰੀਬੀ ਤੋਂ ਪੀੜਤ ਹਨ, ਯਾਨੀ ਉਨ੍ਹਾਂ ਨੂੰ ਹਰ ਰੋਜ਼ 5 ਤਰ੍ਹਾਂ ਦੇ ਪੌਸ਼ਟਿਕ ਭੋਜਨ ਨਹੀਂ ਮਿਲ ਰਹੇ ਹਨ। ਇਨ੍ਹਾਂ ਵਿੱਚੋਂ 181 ਮਿਲੀਅਨ ਬੱਚੇ ਗੰਭੀਰ ਭੋਜਨ ਗਰੀਬੀ ’ਚ ਹਨ, ਜੋ ਰੋਜ਼ਾਨਾ ਭੋਜਨ ਦੇ ਸਿਰਫ਼ ਦੋ ਭੋਜਨ ਸਮੂਹ ਖਾਣ ਦੇ ਯੋਗ ਹਨ।

(For more news apart from According to UNICEF report, every fourth child in world is victim of hunger News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement