ਪਾਕਿਸਤਾਨ 'ਚ ਮਹਿੰਗਾਈ ਦੀ ਮਾਰ ; ਸੇਬ 400 ਤੇ ਸੰਤਰਾ 360 ਰੁਪਏ ਕਿਲੋ ਵਿੱਕ ਰਿਹੈ
Published : May 20, 2019, 4:21 pm IST
Updated : May 20, 2019, 4:21 pm IST
SHARE ARTICLE
Pakistan people troubled by inflation
Pakistan people troubled by inflation

ਦੁੱਧ 120 ਤੋਂ 180 ਰੁਪਏ ਪ੍ਰਤੀ ਲੀਟਰ ਵਿੱਕ ਰਿਹੈ

ਇਸਲਾਮਾਬਾਦ : ਪਾਕਿਸਤਾਨ 'ਚ ਮਹਿੰਗਾਈ ਲਗਾਤਾਰ ਆਸਮਾਨ ਛੋਹ ਰਹੀ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ 'ਚ ਇਮਰਾਨ ਖ਼ਾਨ ਦੀ ਸਰਕਾਰ ਵੀ ਨਾਕਾਮ ਨਜ਼ਰ ਆ ਰਹੀ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੇ ਦਾਮ ਆਸਮਾਨ ਛੋਹ ਰਹੇ ਹਨ। ਰਮਜ਼ਾਨ ਕਾਰਨ ਇਹ ਮਹਿੰਗਾਈ ਹੋਰ ਵੱਧ ਗਈ ਹੈ। ਦੁੱਧ 120 ਤੋਂ 180 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਸੇਬ 400 ਰੁਪਏ ਕਿਲੋ, ਸੰਤਰੇ 360 ਰੁਪਏ ਕਿਲੋ ਅਤੇ ਕੇਲੇ 150 ਰੁਪਏ ਦਰਜਨ ਵਿੱਕ ਰਹੇ ਹਨ। 

InflationInflation

ਮਟਨ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ ਪਾਕਿਸਤਾਨ 'ਚ 1100 ਰੁਪਏ ਕਿਲੋ ਵਿੱਕ ਰਿਹਾ ਹੈ। ਰਮਜ਼ਾਨ ਦੇ ਮਹੀਨੇ 'ਚ ਖਾਣ-ਪੀਣ ਦੀਆਂ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਮੰਗ ਹੈ, ਇਸ ਲਈ ਲੋਕ ਪ੍ਰੇਸ਼ਾਨ ਹਨ। ਮਾਰਚ ਦੇ ਮੁਕਾਬਲੇ ਮਈ 'ਚ ਪਿਆਜ਼ 40 ਫ਼ੀਸਦੀ, ਟਮਾਟਰ 19 ਫ਼ੀਸਦੀ ਅਤੇ ਮੂੰਗ ਦੀ ਦਾਲ 13 ਫ਼ੀਸਦੀ ਵੱਧ ਕੀਮਤ 'ਤੇ ਵਿੱਕ ਰਹੀ ਹੈ। ਗੁੜ, ਸ਼ੱਕਰ, ਫਲੀਆਂ, ਮੱਛੀ, ਮਸਾਲੇ, ਘਿਓ, ਚੌਲ, ਆਟਾ, ਤੇਲ, ਚਾਹ ਅਤੇ ਕਣਕ ਦੀਆਂ ਕੀਮਤਾਂ 'ਚ 10 ਫ਼ੀਸਦੀ ਤਕ ਵਾਧਾ ਹੋਇਆ ਹੈ।

InflationInflation

ਪਾਕਿਸਤਾਨ ਦੀ ਜਨਤਾ 'ਚ ਮਹਿੰਗਾਈ ਨੂੰ ਲੈ ਕੇ ਕਾਫੀ ਰੋਸ ਹੈ। ਲੋਕ ਸੋਸ਼ਲ ਮੀਡੀਆ 'ਤੇ ਖੁਲ੍ਹ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਬਾਜ਼ਾਰ 'ਤੇ ਰਿਸਰਚ ਕਰਨ ਵਾਲੀਆਂ ਸਥਾਨਕ ਸਥਾਨਕ ਸੰਸਥਾਵਾਂ ਮੁਤਾਬਕ ਆਟੋ, ਸਮਿੰਟ ਅਤੇ ਫ਼ਾਰਮਾਸਿਊਟਿਕਲ ਜਿਹੇ ਉਦਯੋਗਾਂ ਦੇ ਕੱਚੇ ਮਾਲ ਦੀ ਦਰਾਮਦ ਦੀਆਂ ਕੀਮਤਾਂ ਵਧਣਗੀਆਂ। ਇਸ ਨਾਲ ਗਾਹਕ 'ਤੇ ਭਾਰ ਪਵੇਗਾ। ਪਾਕਿਸਤਾਨ 'ਚ 1 ਡਾਲਰ ਦੀ ਕੀਮਤ ਲਗਭਗ 150 ਪਾਕਿਸਤਾਨੀ ਰੁਪਏ ਹੋ ਗਈ ਹੈ। ਇਹ ਏਸ਼ੀਆ ਦੀ 13 ਅਹਿਮ ਮੁਦਰਾਵਾਂ 'ਚੋਂ ਸਭ ਤੋਂ ਕਮਜੋਰ ਮੁਦਰਾ ਬਣ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement