ਮਹਿੰਗਾਈ ਦਾ ਇੱਕ ਹੋਰ ਜ਼ੋਰਦਾਰ ਝਟਕਾ
Published : Apr 20, 2019, 12:18 pm IST
Updated : Apr 20, 2019, 12:18 pm IST
SHARE ARTICLE
Increase in milk prices in Punjab
Increase in milk prices in Punjab

ਜਾਣੋ, ਕੀ ਹਨ ਦੁੱਧ ਦੀਆਂ ਕੀਮਤਾਂ

ਲੁਧਿਆਣਾ: ਮਹਿੰਗਾਈ ਘੱਟਣ ਦਾ ਨਾਮ ਹੀ ਨਹੀਂ ਲੈ ਰਹੀ। ਜਦੋਂ ਲਗਦਾ ਹੈ ਕਿ ਮਹਿੰਗਾਈ ਘੱਟ ਹੋ ਗਈ ਹੈ ਹੁਣ ਥੋੜ੍ਹਾ ਅਰਾਮ ਮਿਲੇਗਾ ਅਤੇ ਬਜਟ ਸਾਡੇ ਕਬਜ਼ੇ ਵਿਚ ਹੈ ਠੀਕ ਉਸੇ ਸਮੇਂ ਮਹਿੰਗਾਈ ਵਧ ਕੇ ਉੱਥਲ-ਪੁੱਥਲ ਮਚਾ ਦਿੰਦੀ ਹੈ। ਹੁਣ ਦੁੱਧ ਮਹਿੰਗਾ ਹੋਣ ਨਾਲ ਤੁਹਾਡੇ ਬੱਚਿਆਂ ਦੇ ਗਿਲਾਸ ਵਿਚ ਦੁੱਧ ਦੀ ਮਾਤਰਾ ਘੱਟ ਹੋਣਾ ਤੈਅ ਹੈ। ਡੇਅਰੀ ਵਿਚ ਕੰਮ ਕਰਨ ਵਾਲਿਆਂ ਅਤੇ ਦੁੱਧ ਉਤਪਾਦਕਾਂ ਨੇ ਦੁੱਧ ਦੀਆਂ ਕੀਮਤਾਂ ਵਿਚ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਹੈ।

MilkMilk

ਪਰ ਵੇਰਕਾ ਕੰਪਨੀ ਨੇ ਅਜੇ ਤੱਕ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ। ਸੂਤਰਾਂ ਮੁਤਾਬਕ ਵੇਰਕਾ ਵੱਲੋ ਚੋਣ ਕਮਿਸ਼ਨ ਨੂੰ ਵੀ ਪੱਤਰ ਲਿਖਿਆ ਗਿਆ ਹੈ। ਦੁੱਧ ਦੀਆਂ ਕੀਮਤਾਂ ਨਾਲ ਮਠਿਆਈਆਂ ਵੀ ਮਹਿੰਗੀਆਂ ਹੋ ਜਾਣਗੀਆਂ। ਪੰਜਾਬ ਹਲਵਾਈ ਐਸੋਸੀਏਸ਼ਨ ਨੇ ਦਸ ਰੁਪਏ ਕਿਲੋ ਪ੍ਰਤੀ ਲੀਟਰ ਤਕ ਕੀਮਤਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਵੇਰਕਾ ਦੇ ਜੀਐਮ ਬੀਆਰ ਮਦਾਨ ਮੁਤਾਬਕ ਦੁੱਧ ਦੀਆਂ ਕੀਮਤਾਂ ਨੂੰ ਵਧਾਉਣ 'ਤੇ ਹੁਣ ਕੋਈ ਐਲਾਨ ਨਹੀਂ ਕੀਤਾ।

ਉਹਨਾਂ ਕਿਹਾ ਕਿ ਚੋਣਾਂ ਦੇ ਚਲਦੇ ਸੰਸਥਾਵਾਂ ਵੱਲੋਂ ਵਾਧਾ ਨਹੀਂ ਕੀਤਾ ਜਾ ਸਕਦਾ। ਉੱਚ ਅਧਿਕਾਰੀਆਂ ਵੱਲੋਂ ਚੋਣ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਵਿਚ ਕੀਮਤਾਂ ਵਧਾਉਣ ਦੀ ਮੰਗ ਕੀਤੀ ਗਈ ਹੈ ਜਦਕਿ ਕੀਮਤਾਂ ਕਿੰਨੀਆਂ ਵਧਾਈਆਂ ਜਾਣਗੀਆਂ ਇਸ ਦਾ ਫੈਸਲਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਚ ਕੀਤਾ ਜਾਵੇਗਾ।

MilkMilk

ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਮੁਤਾਬਕ ਦੁੱਧ ਦੀਆਂ ਕੀਮਤਾਂ ਵੱਧਣ ਕਾਰਨ ਮਿਠਾਈ ਨੂੰ ਬਣਾਉਣ ਦੀ ਲਾਗਤ ਕਾਫ਼ੀ ਵਧ ਗਈ ਹੈ। ਪੰਜਾਬ ਵਿਚ ਮਿਠਾਈ ਦਾ ਕੰਮ ਕਰਨ ਵਾਲਿਆਂ ਵੱਲੋਂ 20 ਅਪ੍ਰੈਲ ਤੱਕ ਹਰ ਮਿਠਾਈ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਜਾਵੇਗਾ। ਇਸ ਵਿਚ ਦੁੱਧ ਤੋਂ ਬਣਨ ਵਾਲੀਆਂ ਸਾਰੀਆਂ ਮਿਠਾਈਆਂ ਸ਼ਾਮਲ ਹੋਣਗੀਆਂ।  

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement