ਦਰਵਾਜ਼ੇ 'ਤੇ ਗੋਲੀਆਂ ਚਲਾਉਂਦਾ ਅੰਦਰ ਵੜਿਆ ਸੀ ਹਮਲਾਵਰ, ਅੱਧਾ ਘੰਟਾ ਸਕੂਲ 'ਚ ਰਿਹਾ ਮੌਜੂਦ
Published : May 20, 2018, 2:19 pm IST
Updated : May 20, 2018, 2:19 pm IST
SHARE ARTICLE
Texas school shooting
Texas school shooting

ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ 'ਚ ਹੋਈ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਲਗਭਗ 30 ਮਿੰਟ ਤਕ ਸਕੂਲ ਅੰਦਰ ਰਿਹਾ ਅਤੇ ਅਪਣੇ ਮਨਸੂਬੇ ਪੂਰੇ ਕਰਦਾ ਰਿਹਾ। ਘਟਨਾ...

ਸਾਂਤਾ ਫ਼ੀ (ਅਮਰੀਕਾ), 20 ਮਈ : ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ 'ਚ ਹੋਈ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਲਗਭਗ 30 ਮਿੰਟ ਤਕ ਸਕੂਲ ਅੰਦਰ ਰਿਹਾ ਅਤੇ ਅਪਣੇ ਮਨਸੂਬੇ ਪੂਰੇ ਕਰਦਾ ਰਿਹਾ। ਘਟਨਾ ਮੌਕੇ ਦੇ ਗਵਾਹਾਂ ਦਾ ਅਜਿਹਾ ਕਹਿਣਾ ਹੈ। ਉਨ੍ਹਾਂ ਨੇ ਦਸਿਆ ਕਿ ਸ਼ੱਕੀ ਕਿਸ਼ੋਰ ਕਲਾ ਦੀ ਜਮਾਤ ਦੇ ਦਰਵਾਜੇ 'ਤੇ ਗੋਲੀਆਂ ਚਲਾਉਂਦੇ ਹੋਏ ਅੰਦਰ ਵੜ ਗਿਆ ਜਿਸ ਨਾਲ ਖਿਡ਼ਕੀ ਦਾ ਸ਼ੀਸ਼ਾ ਟੁੱਟ ਗਿਆ।

Texas school Texas school

ਘਬਰਾਏ ਹੋਏ ਵਿਦਿਆਰਥੀਆਂ ਨੇ ਉਸ ਨੂੰ ਅੰਦਰ ਆਉਣ ਤੋਂ ਰੋਕਣ ਲਈ ਦਰਵਾਜੇ ਕੋਲ ਪਹੁੰਚ ਗਏ। ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰਾਂ ਨੇ ਇਸ ਤੋਂ ਬਾਅਦ ਫਿਰ ਦਰਵਾਜੇ 'ਤੇ ਗੋਲੀ ਚਲਾਈ ਜੋ ਇਕ ਵਿਦਿਆਰਥੀ ਦੇ ਛਾਤੀ 'ਚ ਜਾ ਕੇ ਵੱਜੀ। ਪਹਿਲੇ ਸਾਲ ਦੇ ਵਿਦਿਆਰਥੀ ਏਬੇਲ ਸੇਨ ਮਿਗੂਅਲ ਨੇ ਅਪਣੇ ਦੋਸਤ ਕ੍ਰਿਸ ਸਟੋਨ ਨੂੰ ਦਰਵਾਜ਼ੇ ਤੇ ਦਮ ਤੋੜਦੇ ਦੇਖਿਆ। ਮਿਗੁਅਲ ਨੂੰ ਵੀ ਖੱਬੇ ਮੋਡੇ 'ਤੇ ਸੱਟ ਆਈ। ਉਸ ਨੇ ਅਤੇ ਬਾਕੀਆਂ ਨੇ ਮਰਨ ਦਾ ਡਰਾਮਾ ਕਰ ਖ਼ੁਦ ਨੂੰ ਬਚਾਇਆ।

school shootingschool shooting

ਉਸ ਨੇ ਦਸਿਆ ਕਿ ਅਸੀਂ ਜ਼ਮੀਨ 'ਤੇ ਇਧਰ- ਉਧਰ ਪਏ ਹੋਏ ਸਨ। ਗਾਲਵੇਸਟਨ ਕਾਉਂਟੀ ਦੇ ਮੁਨਸਫ਼ ਮਾਰਕ ਹੇਨਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਸ਼ੁਕਰਵਾਰ ਨੂੰ ਹੋਏ ਹਮਲੇ 'ਚ 30 ਮਿੰਟ ਤਕ ਲਗਾਤਾਰ ਗੋਲੀਆਂ ਚੱਲੀ ਹੋਣ ਅਤੇ ਉਨ੍ਹਾਂ ਦਾ ਇਹ ਲੇਖਾ ਜੋਖਾ ਹੋਰ ਅਧਿਕਾਰੀਆਂ ਵਲੋਂ ਕਹੀਆਂ ਗਈਆਂ ਗੱਲਾਂ ਨਾਲ ਮੇਲ ਵੀ ਖਾਂਦਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਛੇਤੀ ਹੀ ਬੰਦੂਕਧਾਰੀ 'ਤੇ ਕਾਬੂ ਪਾ ਲਿਆ ਸੀ।

police in Texas school police in Texas school

ਉਥੇ ਹੀ ਘਟਨਾ ਤੋਂ ਬਾਅਦ ਪਹਿਲਾ ਬਿਆਨ ਜਾਰੀ ਕਰਨ ਵਾਲੇ ਪਗਾਉਟਿਜ ਦੇ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੋ ਰਿਹਾ ਹੈ ਕਿ ਪਗਾਉਟਿਜ ਅਜਿਹਾ ਕੰਮ ਕਰ ਸਕਦਾ ਹੈ। ਉਹ ਇਸ ਘਟਨਾ ਤੋਂ ਬਾਅਦ ਸਦਮੇ ਵਿਚ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement