China News: ਚੀਨ ’ਚ ਸੁਰੰਗ ਦੀ ਕੰਧ ਨਾਲ ਟਕਰਾਈ ਬੱਸ; 14 ਲੋਕਾਂ ਦੀ ਮੌਤ
Published : Mar 20, 2024, 4:06 pm IST
Updated : Mar 20, 2024, 4:06 pm IST
SHARE ARTICLE
14 killed after passenger bus crashes into tunnel wall in China
14 killed after passenger bus crashes into tunnel wall in China

ਹਾਦਸੇ ਵਿਚ 37 ਲੋਕ ਹੋਏ ਜ਼ਖਮੀ

China News: ਉੱਤਰੀ ਚੀਨ ਵਿਚ ਇਕ ਐਕਸਪ੍ਰੈਸਵੇਅ ਉਤੇ ਇਕ ਬੱਸ ਦੇ ਸੁਰੰਗ ਦੀ ਕੰਧ ਨਾਲ ਟਕਰਾਉਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਰਕਾਰੀ ਮੀਡੀਆ ਦੀਆਂ ਖ਼ਬਰਾਂ 'ਚ ਦਿਤੀ ਗਈ।

ਸਰਕਾਰੀ ਪ੍ਰਸਾਰਕ 'ਸੀਸੀਟੀਵੀ' ਨੇ ਦਸਿਆ ਕਿ ਮੰਗਲਵਾਰ ਦੁਪਹਿਰ ਨੂੰ ਹੋਏ ਇਸ ਹਾਦਸੇ 'ਚ 37 ਹੋਰ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 51 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਸ਼ਾਂਕਸੀ ਸੂਬੇ ਦੇ ਲਿਨਫੇਨ ਸ਼ਹਿਰ ਵਿਚ ਹੋਹੋਤ-ਬੇਹਾਈ ਐਕਸਪ੍ਰੈਸਵੇਅ 'ਤੇ ਇਕ ਸੁਰੰਗ ਦੀ ਕੰਧ ਨਾਲ ਟਕਰਾ ਗਈ।

'ਸੀਸੀਟੀਵੀ' ਦੀ ਖ਼ਬਰ ਮੁਤਾਬਕ ਬੱਸ 'ਚ ਹੋਰ ਸਵਾਰੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਨੇ ਦਸਿਆ ਕਿ ਪਿਛਲੇ ਹਫਤੇ ਚੀਨ 'ਚ ਸੜਕ ਕਿਨਾਰੇ ਖੜੀ ਇਕ ਬੱਸ ਨੂੰ ਇਕ ਹੋਰ ਬੱਸ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 37 ਲੋਕ ਜ਼ਖਮੀ ਹੋ ਗਏ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਿਸ ਦਾ ਵੀਡੀਉ ਟੈਲੀਵਿਜ਼ਨ ਸੈਂਟਰ ਨੇ ਪੋਸਟ ਕੀਤਾ ਹੈ। ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਦੋਵੇਂ ਬੱਸਾਂ ਅੱਗ ਦੀ ਲਪੇਟ ਵਿਚ ਆ ਗਈਆਂ।

(For more Punjabi news apart from 14 killed after passenger bus crashes into tunnel wall in China News, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement