ਹੁਣ ਇਨਸਾਨਾਂ 'ਚ ਪਾਏ ਜਾਣਗੇ ਸੂਰ ਦੇ ਦਿਲ, ਵੱਡੇ ਡਾਕਟਰ ਨੇ ਕੀਤਾ ਦਾਅਵਾ !
Published : Aug 19, 2019, 11:37 am IST
Updated : Aug 19, 2019, 11:37 am IST
SHARE ARTICLE
Pig hearts transplant human Sir Terence English
Pig hearts transplant human Sir Terence English

ਇੱਕ ਨਾਮਚੀਨ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਸਿਰਫ਼ 3 ਸਾਲ ਦੇ ਅੰਦਰ ਸੂਰ ਦੇ ਦਿਲਾਂ ਨੂੰ ਇਨਸਾਨਾਂ 'ਚ ਟਰਾਂਸਪਲਾਂਟ ਕਰਨਾ ਸੰਭਵ ਹੋ ਸਕਦਾ ਹੈ।

ਬ੍ਰਿਟੇਨ : ਇੱਕ ਨਾਮਚੀਨ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਸਿਰਫ਼ 3 ਸਾਲ ਦੇ ਅੰਦਰ ਸੂਰ ਦੇ ਦਿਲਾਂ ਨੂੰ ਇਨਸਾਨਾਂ 'ਚ ਟਰਾਂਸਪਲਾਂਟ ਕਰਨਾ ਸੰਭਵ ਹੋ ਸਕਦਾ ਹੈ। ਬ੍ਰਿਟੇਨ ਦੇ ਸਰ ਟੇਰੇਂਸ ਇੰਗਲਿਸ਼ ਨੇ ਕਿਹਾ ਹੈ ਕਿ ਸੂਰ ਦੇ ਦਿਲ ਤੋਂ ਪਹਿਲਾਂ ਉਨ੍ਹਾਂ ਦੀ ਕਿਡਨੀ ਨੂੰ ਇਨਸਾਨਾਂ 'ਚ ਲਗਾਇਆ ਜਾਵੇਗਾ। ਟੇਰੇਂਸ 40 ਸਾਲ ਪਹਿਲਾਂ ਬ੍ਰਿਟੇਨ ਦਾ ਪਹਿਲਾ ਸਫਲ ਹਾਰਟ ਟਰਾਂਸਪਲਾਂਟ ਕਰਨ ਲਈ ਜਾਣੇ ਜਾਂਦੇ ਹਨ।

Pig hearts transplant human Sir Terence EnglishPig hearts transplant human Sir Terence English

ਡਾਕਟਰ ਟੇਰੇਂਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਇੱਕ ਸਾਥੀ ਡਾਕਟਰ ਇਸ ਸਾਲ ਦੇ ਅਖੀਰ 'ਚ ਸੂਅਰ ਦੀ ਕਿਡਨੀ ਨੂੰ ਇਨਸਾਨ ਵਿੱਚ ਟਰਾਂਸਪਲਾਂਟ ਕਰਨ ਦੀ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਦੁਨੀਆਭਰ 'ਚ ਅੰਗ ਟਰਾਂਸਪਲਾਂਟ ਦੀ ਮੰਗ ਵੱਧ ਰਹੀ ਹੈ। ਸਿਰਫ ਬ੍ਰਿਟੇਨ 'ਚ 280 ਲੋਕ ਹਾਰਟ ਟਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਹਨ।ਇਸ ਤੋਂ ਪਹਿਲਾਂ ਵੀ ਜਾਨਵਰਾਂ ਦੇ ਅੰਗ ਅਤੇ ਲੈਬ 'ਚ ਉਗਾਏ ਗਏ ਅੰਗਾਂ ਦੇ ਇਨਸਾਨਾਂ 'ਚ ਟਰਾਂਸਪਲਾਂਟ ਕੀਤੇ ਜਾਣ ਦੀ ਯੋਜਨਾ ਸਾਹਮਣੇ ਆਉਂਦੀ ਰਹਿੰਦੀ ਹੈ। 

Pig hearts transplant human Sir Terence EnglishPig hearts transplant human Sir Terence English

ਹਾਲ ਹੀ 'ਚ ਜਾਪਾਨ ਦੀ ਸਰਕਾਰ ਨੇ ਉਸ ਪ੍ਰਯੋਗ ਨੂੰ ਮਨਜ਼ੂਰੀ ਦੇ ਦਿੱਤੀ ਜਿਸਦੇ ਤਹਿਤ ਇਨਸਾਨ ਅਤੇ ਜਾਨਵਰਾਂ ਦੇ ਹਾਈਬ੍ਰਿਡ ਅੰਗਾਂ ਨੂੰ ਉਗਾਉਣੇ ਲਈ ਕੋਸ਼ਿਸ਼ ਕੀਤੀ ਜਾਵੇਗੀ। ਸੂਰ ਦੇ ਅੰਗਾਂ ਨੂੰ ਇਨਸਾਨ ਲਈ ਉਚਿਤ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਆਕਾਰ ਇਨਸਾਨੀ ਅੰਗਾਂ ਦੇ ਵਰਗਾ ਹੁੰਦਾ ਹੈ। ਜਾਨਵਰਾਂ ਨਾਲ ਇਨਸਾਨਾਂ 'ਚ ਅੰਗਾਂ ਨੂੰ ਟਰਾਂਸਪਲਾਂਟ ਕਰਨ ਨੂੰ ਜੇਨੋਟਰਾਂਸਪਲਾਂਟੇਸ਼ਨ ਕਹਿੰਦੇ ਹਨ।

Pig hearts transplant human Sir Terence EnglishPig hearts transplant human Sir Terence English

ਡਾਕਟਰ ਟੇਰੇਂਸ ਕਹਿੰਦੇ ਹਨ ਕਿ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕ ਇਸਦਾ ਵਿਰੋਧ ਕਰ ਸਕਦੇ ਹਨ ਪਰ ਕੀ ਇਹ ਚੰਗਾ ਨਹੀਂ ਹੋਵੇਗਾ ਕਿ ਇਨਸਾਨ ਦੀ ਜਾਨ ਬਚਾਈ ਜਾ ਸਕੇਗੀ। ਦੁਨੀਆਭਰ ਵਿੱਚ ਲੋਕਾਂ ਦੀ ਉਮਰ ਵਧਣ ਦੀ ਵਜ੍ਹਾ ਨਾਲ ਵੀ ਅੰਗ ਟਰਾਂਸਪਲਾਂਟ ਦੀ ਜ਼ਰੂਰਤ ਵੱਧ ਗਈ ਹੈ। ਹਾਲਾਂਕਿ ਟਰਾਂਸਪਲਾਂਟ ਸਫਲ ਨਾ ਹੋਣ 'ਤੇ ਮਰੀਜਾਂ ਦੀ ਮੌਤ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement